ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ 2020 ਵਿਚ ਗੁੱਸੇ ਵਿਚ ਆ ਕੇ ਦੱਖਣੀ ਕੋਰੀਆ ਦਾ ਇੱਕ ਸਾਂਝਾ ਸੰਪਰਕ ਦਫ਼ਤਰ ਧਮਾਕੇ ਨਾਲ ਉਡਾ ਦਿੱਤਾ ਸੀ। ਹੁਣ ਕਰੀਬ 6 ਸਾਲਾ ਬਾਅਦ ਇਸ ਮਾਮਲੇ ਵਿੱਚ ਦੱਖਣੀ ਕੋਰੀਆ ਦੀ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਉੱਤਰੀ ਕੋਰੀਆ ਨੂੰ 32.5 ਮਿਲੀਅਨ ਡਾਲਰ (ਕਰੀਬ 311.81 ਕਰੋੜ ਰੁਪਏ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।। ਇਹ ਕਾਰਵਾਈ ਪਿਓਂਗਯਾਂਗ ਅਤੇ ਵਾਸ਼ਿੰਗਟਨ ਵਿਚਕਾਰ ਪਰਮਾਣੂ ਵਾਰਤਾ ਦੇ ਅਸਫ਼ਲ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਆਈ ਖਟਾਸ ਦੇ ਮੱਦੇਨਜ਼ਰ ਸਾਹਮਣੇ ਆਈ ਹੈ।
ਦੱਖਣੀ ਕੋਰੀਆ ਨੇ ਸਾਲ 2023 ਵਿੱਚ ਇਹ ਕੇਸ ਦਰਜ ਕਰਵਾਇਆ ਸੀ। ਸਿਓਲ ਨੇ ਉੱਤਰੀ ਕੋਰੀਆਈ ਸਰਹੱਦੀ ਸ਼ਹਿਰ ਕੇਸੋਂਗ ਵਿੱਚ ਇਮਾਰਤ ਨੂੰ ਧਮਾਕੇ ਨਾਲ ਉਡਾਉਣ ਦੀ ਘਟਨਾ ਨੂੰ ਗੈਰ-ਕਾਨੂੰਨੀ ਅਤੇ ਹਿੰਸਕ ਕਾਰਵਾਈ ਕਰਾਰ ਦਿੱਤਾ ਸੀ, ਜੋ ਪਿਛਲੇ ਸਮਝੌਤਿਆਂ ਦੀ ਉਲੰਘਣਾ ਸੀ ਅਤੇ ਜਿਸ ਨੇ ਆਪਸੀ ਵਿਸ਼ਵਾਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਮਾਨਵ ਅਧਿਕਾਰਾਂ ਦੇ ਉਲੰਘਣ ਲਈ ਨਿੱਜੀ ਵਿਅਕਤੀਆਂ ਵੱਲੋਂ ਉੱਤਰੀ ਕੋਰੀਆਈ ਸਰਕਾਰ 'ਤੇ ਮੁਕੱਦਮੇ ਕੀਤੇ ਗਏ ਹਨ, ਪਰ ਇਹ ਪਹਿਲੀ ਵਾਰ ਸੀ ਜਦੋਂ ਦੱਖਣੀ ਕੋਰੀਆ ਦੀ ਸਰਕਾਰ ਨੇ ਖੁਦ ਪਿਓਂਗਯਾਂਗ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਲੱਗਣ ਜਾ ਰਿਹੈ 'Smart Lockdown' ! ਗੁਆਂਢੀ ਮੁਲਕ ਦੀ ਸਰਕਾਰ ਨੇ ਖਿੱਚ ਲਈ ਤਿਆਰੀ
ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਦਾ ਇਹ ਫੈਸਲਾ ਮਹਿਜ਼ ਇੱਕ ਪ੍ਰਤੀਕਾਤਮਕ ਫੈਸਲਾ ਮੰਨਿਆ ਜਾ ਰਿਹਾ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧ ਟੁੱਟੇ ਹੋਣ ਕਾਰਨ ਦੱਖਣੀ ਕੋਰੀਆ ਕੋਲ ਉੱਤਰੀ ਕੋਰੀਆ ਤੋਂ ਇਹ ਰਕਮ ਵਸੂਲਣ ਦਾ ਕੋਈ ਸਪੱਸ਼ਟ ਰਸਤਾ ਨਹੀਂ ਹੈ। ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਹਾਲ ਹੀ ਦੇ ਸਾਲਾਂ ਵਿੱਚ ਦੱਖਣੀ ਕੋਰੀਆ ਨਾਲ ਸਾਰੀ ਕੂਟਨੀਤੀ ਮੁਅੱਤਲ ਕਰ ਦਿੱਤੀ ਹੈ ਅਤੇ ਉਸ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਘੋਸ਼ਿਤ ਕੀਤਾ ਹੈ। ਉੱਤਰੀ ਕੋਰੀਆਈ ਸਰਕਾਰੀ ਮੀਡੀਆ ਨੇ ਫਿਲਹਾਲ ਇਸ ਫੈਸਲੇ 'ਤੇ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਹੈ। ਦੂਜੇ ਪਾਸੇ ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ ਅਤੇ ਅਪੀਲ ਕੀਤੀ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਅਤੇ ਸਹਿਯੋਗ ਰਾਹੀਂ ਮੁੱਦਿਆਂ ਨੂੰ ਸੁਲਝਾਉਣ ਲਈ ਕੂਟਨੀਤੀ ਮੁੜ ਸ਼ੁਰੂ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਜੂਨ 2020 ਵਿੱਚ ਉੱਤਰੀ ਕੋਰੀਆ ਨੇ ਕੇਸੋਂਗ ਸਥਿਤ ਦੱਖਣੀ ਕੋਰੀਆ ਦੁਆਰਾ ਬਣਾਏ ਗਏ ਸੰਪਰਕ ਦਫ਼ਤਰ ਨੂੰ ਬਾਰੂਦ ਨਾਲ ਉਡਾ ਦਿੱਤਾ ਸੀ। ਉੱਤਰੀ ਕੋਰੀਆ ਨੇ ਦੋਸ਼ ਲਗਾਇਆ ਸੀ ਕਿ ਸਿਓਲ ਉੱਤਰੀ ਕੋਰੀਆਈ ਭਗੌੜਿਆਂ ਦੁਆਰਾ ਗੁਬਾਰਿਆਂ ਰਾਹੀਂ ਸਰਹੱਦ ਪਾਰ ਵਿਰੋਧੀ ਪ੍ਰਚਾਰ ਸਮੱਗਰੀ ਭੇਜਣ ਤੋਂ ਰੋਕਣ ਵਿੱਚ ਅਸਫ਼ਲ ਰਿਹਾ ਹੈ। ਕੋਰੋਨਾ ਵਾਇਰਸ ਦੇ ਡਰੋਂ ਉੱਤਰੀ ਕੋਰੀਆ ਵੱਲੋਂ ਜਨਵਰੀ 2020 ਵਿੱਚ ਹੀ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਧਮਾਕੇ ਦੇ ਸਮੇਂ ਇਹ ਇਮਾਰਤ ਖਾਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ : ਭੂਚਾਲ ਦੇ 2 ਝਟਕਿਆਂ ਨਾਲ ਕੰਬਿਆ ਨੇਪਾਲ
NEXT STORY