ਕਰਨਾਲ- ਹਰਿਆਣਾ 'ਚ ਕਰਨਾਲ ਦੇ ਜਾਟੋ ਗੇਟ 'ਤੇ ਰਹਿਣ ਵਾਲੀ 14 ਸਾਲਾ 9ਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਨਿਕਾ 'ਤੇ ਬਾਂਦਰਾਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਬੁੱਧਵਾਰ ਸ਼ਾਮ ਕਨਿਕਾ ਆਪਣੇ ਘਰ ਦੀ ਛੱਤ 'ਤੇ ਟਹਿਲਣ ਗਈ ਸੀ, ਉਦੋਂ ਅਚਾਨਕ ਬਾਂਦਰਾਂ ਦਾ ਇਕ ਝੁੰਡ ਉਸ ਵੱਲ ਵਧਿਆ। ਬਾਂਦਰਾਂ ਦੇ ਇਸ ਹਮਲੇ ਤੋਂ ਘਬਰਾ ਕੇ ਕਨਿਕਾ ਨੇ ਸੰਤੁਲਨ ਗੁਆ ਦਿੱਤਾ ਅਤੇ ਛੱਤ ਤੋਂ ਹੇਠਾਂ ਡਿੱਗ ਗਈ। ਪਰਿਵਾਰ ਵਾਲੇ ਕਨਿਕਾ ਨੂੰ ਤੁਰੰਤ ਕਰਨਾਲ ਦੇ ਚਾਵਲਾ ਮੈਡੀਕਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਭਰਾ ਦੀਪਕ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਪਰਿਵਾਰ 'ਚ ਅਸੀਂ ਚਾਰ ਮੈਂਬਰ ਹਾਂ। ਕਨਿਕਾ ਉਸ ਦੀ ਇਕਲੌਤੀ ਭੈਣ ਸੀ, ਜੋ ਕੋਲ ਹੀ ਇਕ ਨਿੱਜੀ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਉੱਥੇ ਹੀ ਇਸ ਘਟਨਾ ਦੇ ਬਾਅਦ ਤੋਂ ਕਰਨਾਲ ਦੇ ਜਾਟੋ ਗੇਟ ਇਲਾਕੇ 'ਚ ਮਾਤਮ ਦਾ ਮਾਹੌਲ ਹੈ। ਕਨਿਕਾ ਦੀ ਮੌਤ ਨੇ ਪੂਰੇ ਪਰਿਵਾਰ ਅਤੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਿਮਾਚਲ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ
NEXT STORY