ਅਯੁੱਧਿਆ- ਗੁਜਰਾਤ ਤੋਂ ਵਿਸ਼ੇਸ਼ ਰੱਥ ਤੋਂ 500 ਕਿਲੋ ਦਾ ਵਿਸ਼ਾਲ ਨਗਾੜਾ ਬੁੱਧਵਾਰ ਨੂੰ ਰਾਮਨਗਰੀ ਪਹੁੰਚਿਆ, ਜਿਸ ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮਹਾਮੰਤਰੀ ਚੰਪਤ ਰਾਏ ਨੇ ਸਵੀਕਾਰ ਕੀਤਾ। ਉਨ੍ਹਾਂ ਨਾਲ ਹੀ ਭਰੋਸਾ ਦਿੱਤਾ ਕਿ ਇਸ ਨੂੰ ਉੱਚਿਤ ਸਥਾਨ 'ਤੇ ਸਥਾਪਤ ਕੀਤਾ ਜਾਵੇਗਾ। ਗੁਜਰਾਤ ਹਿੰਦੂ ਵਿਸ਼ਵ ਪਰੀਸ਼ਦ ਦੇ ਖੇਤਰ ਮੰਤਰੀ ਅਸ਼ੋਕ ਰਾਵਲ ਨੇ ਚਿੱਠੀ ਭੇਜ ਕੇ ਨਗਾੜਾ ਸਵੀਕਾਰ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ
ਨਗਾੜਾ ਲੈ ਕੇ ਆਏ ਚਿਰਾਗ ਪਟੇਲ ਨੇ ਦੱਸਿਆ ਕਿ ਇਸ 'ਤੇ ਸੋਨੇ ਅਤੇ ਚਾਂਦੀ ਦੀ ਪਰਤ ਚੜ੍ਹਾਈ ਗਈ ਹੈ। ਢਾਂਚੇ ਵਿਚ ਲੋਹੇ ਅਤੇ ਤਾਂਬੇ ਦੀ ਪਲੇਟ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਨਿਰਮਾਣ ਡਬਗਰ ਸਮਾਜ ਦੇ ਲੋਕਾਂ ਨੇ ਕੀਤਾ ਹੈ। ਰਾਮ ਮੰਦਰ ਵਿਚ ਸਥਾਪਤ ਕਰਨ ਲਈ ਹਿੰਦੂ ਸੰਸਕ੍ਰਿਤੀ ਦੇ ਇਸ ਪ੍ਰਤੀਕ ਵਿਸ਼ਾਲ ਨਗਾੜਾ ਦਾ ਨਿਰਮਾਣ ਕਰਣਾਵਤੀ ਮਹਾਨਗਰ ਦੇ ਦਰਿਆਪੁਰ ਵਿਸਤਾਰ ਵਿਚ ਕੀਤੀ ਗਈ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਦਾ ਪ੍ਰਸ਼ਾਦ ਘਰ ਬੈਠੇ ਮੰਗਵਾਓ, ਇੱਥੇ ਹੋ ਰਹੀ ਐਡਵਾਂਸ ਬੁਕਿੰਗ
ਅਸ਼ੋਕ ਰਾਵਲ ਨੇ ਦੱਸਿਆ ਕਿ 500 ਕਿਲੋ ਦੇ ਇਸ ਨਗਾੜੇ 'ਚ ਲੋਹੇ ਅਤੇ ਤਾਂਬੇ ਦਾ ਇਸਤੇਮਾਲ ਹੋਇਆ ਹੈ, ਤਾਂ ਕਿ ਨਗਾੜੇ ਨੂੰ ਹਜ਼ਾਰਾਂ ਸਾਲਾਂ ਦੀ ਉਮਰ ਦਿੱਤੀ ਜਾ ਸਕੇ। ਇਹ ਨਗਾੜਾ ਗੁਜਰਾਤ ਤੋਂ ਮੱਧ ਪ੍ਰਦੇਸ਼ ਹੁੰਦੇ ਹੋਏ ਅਯੁੱਧਿਆ ਪਹੁੰਚਿਆ ਹੈ। 22 ਜਨਵਰੀ ਅਤੇ ਉਸ ਤੋਂ ਬਾਅਦ ਇਸ ਦੀ ਗੂੰਜ ਸ਼੍ਰੀਰਾਮ ਮੰਦਰ 'ਚ ਸੁਣੀ ਜਾ ਸਕੇਗੀ। ਦੱਸ ਦੇਈਏ ਕਿ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਨੂੰ ਲੈ ਕੇ ਰਾਮ ਲੱਲਾ ਨੂੰ ਦੇਸ਼ ਅਤੇ ਵਿਦੇਸ਼ ਤੋਂ ਵੱਖ-ਵੱਖ ਭਾਈਚਾਰੇ ਅਤੇ ਵੱਖ-ਵੱਖ ਸੂਬਿਆਂ ਤੋਂ ਤੋਹਫ਼ੇ ਆ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ 'ਚ ਕੋਵਿਡ-19 ਦੇ 514 ਨਵੇਂ ਮਾਮਲੇ, 24 ਘੰਟਿਆਂ 'ਚ ਹੋਈਆਂ 3 ਮੌਤਾਂ
NEXT STORY