ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸੋਸ਼ਲ ਮੀਡੀਆ 'ਤੇ ਪੀਐੱਮ ਆਵਾਸ ਦੇ ਅੰਦਰਲੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕੀਤਾ ਗਿਆ।ਇਨ੍ਹਾਂ ਤਸਵੀਰਾਂ 'ਚ ਪ੍ਰਧਾਨ ਮੰਤਰੀ ਮੋਦੀ ਇਕ ਵੱਖਰੇ ਅੰਦਾਜ ਵਿੱਚ ਨਜ਼ਰ ਆਏ। ਇਨ੍ਹਾਂ ਤਸਵੀਰਾਂ ਦੀ ਸਭ ਤੋਂ ਖਾਸ ਗੱਲ ਜਿਹੜੀ ਸੀ, ਉਹ ਸੀ ਇਕ ਗਾਂ। ਜੀ, ਹਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ 'ਤੇ ਇਕ ਗਾਂ ਰੱਖੀ ਹੈ। ਜਿਸ ਨੂੰ ਦੁਲਾਰਦੇ, ਪੁਚਕਾਰਦੇ ਹੋਏ ਉਨ੍ਹਾਂ ਨੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਪੀਐੱਮ ਨੇ ਤਾਂ ਉਸ ਗਾਂ ਦਾ ਨਾਂ ਵੀ ਰੱਖਿਆ, ਦੀਪਜੋਤੀ। ਅੱਜ ਇਸ ਖਬਰ ਰਾਹੀਂ ਅਸੀਂ ਤਹਾਨੂੰ ਉਸ ਪਿਆਰੀ ਜਿਹੀ ਦਿੱਸਣ ਵਾਲੀ ਗਾਂ ਬਾਰੇ ਕੁਝ ਰੋਚਕ ਤੱਥ ਦੱਸਣ ਜਾ ਰਹੇ ਹਾਂ, ਕਿਉਂਕਿ ਇਹ ਗਾਂ ਕੋਈ ਆਮ ਨਹੀਂ ਸਗੋਂ ਕੁਝ ਸਪੈਸ਼ਲ ਹੈ। ਦਰਅਸਲ ਪੁੰਗਨੂਰ ਨਸਲ ਦੀ ਇਹ ਗਾਂ, ਆਂਧਰਾ ਪ੍ਰਦੇਸ਼ ਨਾਲ ਸੰਬੰਧਤ ਹੈ। ਇਸ ਗਾਂ ਦਾ ਕੱਦ ਵੀ ਕੋਈ ਬਹੁਤਾ ਨਹੀਂ ਹੁੰਦਾ। ਆਓ ਇਸ ਦੇ ਨਾਲ ਹੀ ਤਹਾਨੂੰ ਦੱਸਦੇ ਹਾਂ ਇਸ ਪੁੰਗਨੂਰ ਨਸਲ ਦੀ ਗਾਂ ਬਾਰੇ ਕੁਝ ਰੋਚਕ ਗੱਲਾਂ।
ਪੁੰਗਨੂਰ ਨਸਲ ਦੀ ਗਾਂ, ਜਿਸਨੂੰ ਦੁਨੀਆਂ ਦੀ ਸਭ ਤੋਂ ਛੋਟੀ ਗਾਂਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇਹ ਭਾਰਤ ਦੀ ਪਸ਼ੂਧਨ ਧਰੋਹਰ ਦਾ ਮਹੱਤਵਪੂਰਨ ਹਿੱਸਾ ਹੈ। ਇਹ ਨਸਲ ਮੁੱਖ ਤੌਰ 'ਤੇ ਆਂਧਰਾ ਪ੍ਰਦੇਸ਼ ਦੇ ਪੁੰਗਨੂਰ ਖੇਤਰ ਵਿੱਚ ਪਾਈ ਜਾਂਦੀ ਹੈ ਅਤੇ ਇਸਦੀ ਪਹਿਚਾਣ ਇਸਦੇ ਛੋਟੇ ਕਦ, ਘੱਟ ਦੇਖਭਾਲ ਵਿੱਚ ਪਾਲਣ-ਪੋਸ਼ਣ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਲਈ ਕੀਤੀ ਜਾਂਦੀ ਹੈ। ਇਸ ਨਸਲ ਨੂੰ ਇਸ ਸਮੇਂ ਖਤਰੇ ਵਿੱਚ ਮੰਨਿਆ ਜਾ ਰਿਹਾ ਹੈ, ਪਰ ਇਸਦੇ ਗੁਣ ਇਸਨੂੰ ਕਿਸਾਨਾਂ ਅਤੇ ਵਿਗਿਆਨੀਆਂ ਲਈ ਕਾਫ਼ੀ ਮਹੱਤਵਪੂਰਨ ਬਣਾਉਂਦੇ ਹਨ।
ਪੁੰਗਨੂਰ ਨਸਲ ਦੀਆਂ ਖਾਸੀਅਤਾਂ
-
ਛੋਟਾ ਆਕਾਰ
ਪੁੰਗਨੂਰ ਗਾਂ ਦੀ ਔਸਤ ਉਚਾਈ 70-90 ਸੈਂਟੀਮੀਟਰ ਹੁੰਦੀ ਹੈ, ਅਤੇ ਇਸਦਾ ਵਜ਼ਨ ਤਕਰੀਬਨ 115-200 ਕਿਲੋਗ੍ਰਾਮ ਹੋ ਸਕਦਾ ਹੈ। ਇਸ ਦੇ ਛੋਟੇ ਆਕਾਰ ਦੇ ਬਾਵਜੂਦ, ਇਹ ਗਾਂ ਆਪਣੇ ਉੱਚ ਗੁਣਵਤਾ ਵਾਲੇ ਦੁੱਧ ਲਈ ਮਸ਼ਹੂਰ ਹੈ।
-
ਉੱਚ ਗੁਣਵੱਤਾ ਵਾਲਾ ਦੁੱਧ
ਪੁੰਗਨੂਰ ਨਸਲ ਦੀ ਗਾਂ ਦਾ ਦੁੱਧ ਖ਼ਾਸ ਤੌਰ 'ਤੇ ਕੀਮਤੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਵਸਾ (ਫੈਟ) ਦੀ ਮਾਤਰਾ 8% ਤੱਕ ਹੁੰਦੀ ਹੈ, ਜੋ ਕਿ ਹੋਰ ਨਸਲਾਂ ਦੇ ਦੁੱਧ ਨਾਲੋਂ ਕਾਫੀ ਵੱਧ ਹੈ। ਇਸਦਾ ਦੁੱਧ ਪੋਸ਼ਟਿਕ ਹੁੰਦਾ ਹੈ, ਇਸਦੇ ਚੰਗੇ ਗੁਣ ਸਿਹਤ ਲਈ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ।
-
ਘੱਟ ਦੇਖਭਾਲ ਦੀ ਲੋੜ
ਪੁੰਗਨੂਰ ਗਾਂ ਨੂੰ ਘੱਟ ਪਾਣੀ ਅਤੇ ਚਾਰੇ ਨਾਲ ਵੀ ਪਾਲਿਆ ਜਾ ਸਕਦਾ ਹੈ, ਜਿਸ ਨਾਲ ਇਹ ਸੋਕਾ ਪ੍ਰਭਾਵਿਤ ਖੇਤਰਾਂ ਵਿੱਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਇਹ ਗਾਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਰਹਿ ਸਕਦੀ ਹੈ, ਜਿਸ ਨਾਲ ਇਹ ਘੱਟ ਖਰਚੇ ਵਿੱਚ ਪਾਲਣਯੋਗ ਗਾਂ ਹੁੰਦੀ ਹੈ।
-
ਕੁਦਰਤੀ ਅਨੁਕੂਲਤਾ
ਪੁੰਗਨੂਰ ਗਾਂ ਆਪਣੇ ਸਥਾਨਕ ਮੌਸਮ ਅਤੇ ਵਾਤਾਵਰਣ ਨਾਲ ਕਾਫੀ ਅਨੁਕੂਲਿਤ ਹੈ। ਇਹ ਖੇਤਰ ਦੇ ਕਿਸਾਨਾਂ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ, ਕਿਉਂਕਿ ਇਹ ਪਸ਼ੂ ਥੋੜ੍ਹੇ ਸਾਧਨਾਂ ਨਾਲ ਹੀ ਪਾਲੇ ਜਾ ਸਕਦੇ ਹਨ।
ਖਤਰਾ ਅਤੇ ਸੁਰੱਖਿਆ ਦੇ ਯਤਨ
ਇਸ ਸਮੇਂ ਪੁੰਗਨੂਰ ਨਸਲ ਦੀ ਗਾਂ ਖਤਰੇ ਵਿੱਚ ਹੈ ਅਤੇ ਇਸਦਾ ਬਚਾਓ ਕਰਨ ਲਈ ਕਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਆਂਧਰਾ ਪ੍ਰਦੇਸ਼ ਸਰਕਾਰ ਨੇ ਵੀ ਇਸ ਨਸਲ ਨੂੰ ਬਚਾਉਣ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਇਨ੍ਹਾਂ ਗਾਵਾਂ ਦੀ ਗਿਣਤੀ ਵਧਾਉਣ ਅਤੇ ਕਿਸਾਨਾਂ ਨੂੰ ਇਸ ਨਸਲ ਨੂੰ ਪਾਲਣ ਲਈ ਉਤਸ਼ਾਹਿਤ ਕਰਨਾ ਸ਼ਾਮਲ ਹੈ।
ਮਹੱਤਵ ਅਤੇ ਭਵਿੱਖ
ਪੁੰਗਨੂਰ ਨਸਲ ਦੀ ਗਾਂ ਭਾਰਤ ਦੇ ਪਸ਼ੂਧਨ ਵਿੱਚ ਇੱਕ ਵੱਡੀ ਸਮਰੱਥਾ ਰੱਖਦੀ ਹੈ। ਇਸਦਾ ਛੋਟਾ ਆਕਾਰ ਅਤੇ ਘੱਟ ਦੇਖਭਾਲ ਦੀ ਲੋੜ ਇਸਨੂੰ ਸਥਾਨਕ ਕਿਸਾਨਾਂ ਲਈ ਮਹੱਤਵਪੂਰਨ ਬਣਾਉਂਦੀ ਹੈ। ਇਸ ਦੇ ਬਚਾਓ ਲਈ ਕੀਤੇ ਜਾ ਰਹੇ ਯਤਨ ਸਿਰਫ਼ ਇਸ ਨਸਲ ਨੂੰ ਬਚਾਉਣ ਲਈ ਨਹੀਂ, ਸਗੋਂ ਭਾਰਤ ਦੀ ਦੁਰਲਭ ਪਸ਼ੂਧਨ ਵਿਰਾਸਤ ਨੂੰ ਵੀ ਸੰਭਾਲਣ ਲਈ ਜ਼ਰੂਰੀ ਹਨ।
ਕਿੰਨੀ ਹੈ ਕੀਮਤ
ਜੇਕਰ ਤੁਸੀਂ ਜਾਣਨਾ ਚਾਹੁੰਦਾ ਹੋ ਕਿ ਇਹ ਛੋਟੀ ਜਿਹੀ ਦਿਖਣ ਵਾਲੀ ਪੁੰਗਨੂਰ ਗਾਂ ਦੀ ਕੀਮਤ ਕੀ ਹੈ? ਤਾਂ ਤਹਾਨੂੰ ਅਸੀਂ ਦੱਸ ਦਈਏ ਕਿ ਇਹ ਛੋਟੀ ਜਿਹੀ ਸੋਹਣੀ ਦਿਖਣ ਵਾਲੀ ਗਾਂ ਦੀ ਕੀਮਤ ਇਸ ਵੇਲੇ 2 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਦੇ ਵਿਚਕਾਰ ਹੈ। ਇਸ ਗਾਂ ਦੀ ਔਸਤ ਉਮਰ 15 ਤੋਂ 20 ਸਾਲ ਤਕ ਦੀ ਹੁੰਦੀ ਹੈ।
ਆਟਾ ਚੱਕੀ 'ਚ ਫਸੀ ਚੁੰਨੀ, ਕੁੜੀ ਦੀ ਹੋਈ ਦਰਦਨਾਕ ਮੌਤ
NEXT STORY