ਨੈਸ਼ਨਲ ਡੈਸਕ : ਬਿਹਾਰ ਦੇ ਮੋਤੀਹਾਰੀ 'ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਵਿਦਿਆਰਥੀ ਦੇਸੀ ਕੱਟੇ (ਪਿਸਤੌਲ) ਵਰਗੀ ਦਿਖਣ ਵਾਲੀ ਏਅਰ ਗਨ ਕੱਢ ਕੇ ਬੱਚਿਆਂ ਨੂੰ ਡਰਾਉਣਾ ਲੱਗਾ। ਹਾਲਾਂਕਿ ਇਸ ਨੂੰ ਏਅਰ ਗਨ ਜ਼ਰੂਰ ਦੱਸਿਆ ਜਾ ਰਿਹਾ ਹੈ ਪਰ ਇਸਦੇ ਦੇਸੀ ਕੱਟਾ ਹੋਣ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਪੂਰਬੀ ਚੰਪਾਰਨ ਦੇ ਹਰਸਿੱਧੀ ਥਾਣਾ ਖੇਤਰ ਦੇ ਇਕ ਸਰਕਾਰੀ ਸਕੂਲ ਦਾ ਹੈ। ਬੀਤੇ ਬੁੱਧਵਾਰ ਨੂੰ ਸਕੂਲ ਦੀ ਨੌਵੀਂ ਜਮਾਤ ਦਾ ਇੱਕ ਵਿਦਿਆਰਥੀ ਬੰਦੂਕ ਲੈ ਕੇ ਕਲਾਸ ਵਿੱਚ ਪਹੁੰਚਿਆ। ਕਲਾਸ ਰੂਮ ਵਿੱਚ ਉਸ ਨੇ ਵਿਦਿਆਰਥੀਆਂ ਦੀ ਕੰਨਪੱਟੀ 'ਤੇ ਪਿਸਤੌਲ ਰੱਖ ਕੇ ਉਨ੍ਹਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਲਈ ਸਾਰਿਆਂ ਨੇ ਲੱਗਾ ਕਿ ਇਹ ਅਸਲ ਹੈ।
ਵਿਦਿਆਰਥੀ ਦੀ ਇਸ ਹਰਕਤ ਤੋਂ ਬਾਅਦ ਸਕੂਲ 'ਚ ਰੌਲਾ ਪੈ ਗਿਆ। ਮਾਮਲਾ ਸਕੂਲ ਦੇ ਮੁੱਖ ਅਧਿਆਪਕ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਹੈੱਡਮਾਸਟਰ ਨੇ ਵਿਦਿਆਰਥੀ ਨੂੰ ਝਿੜਕਿਆ ਅਤੇ ਉਨ੍ਹਾਂ ਕੋਲੋਂ ਇਹ ਗੰਨ ਖੋਹ ਲਈ। ਇਹ ਸਭ ਕੁਝ ਹਰਸਿੱਧੀ ਥਾਣਾ ਖੇਤਰ ਦੇ ਅਧੀਨ ਉਜੈਨ ਲੋਹਿਆਰ ਪੰਚਾਇਤ ਦੇ ਅਪਗ੍ਰੇਡ ਹਾਈ ਸਕੂਲ ਬਲੂਆ ਵਿੱਚ ਹੋਇਆ। ਪ੍ਰਿੰਸੀਪਲ ਅਭੈ ਕੁਮਾਰ ਨੇ ਬੱਚੇ ਦੇ ਬੈਗ ਵਿੱਚੋਂ ਗੰਨ ਜ਼ਬਤ ਕਰ ਲਈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਕੋਲੋਂ ਮਿਲੀ ਗੰਨ ਬੇਸ਼ਕ ਏਅਰ ਗਨ ਵਰਗੀ ਲੱਗਦੀ ਹੈ ਪਰ ਇਸ ਨੂੰ ਜਾਂਚ ਲਈ ਤੇ ਅਗਲੀ ਕਾਰਵਾਈ ਲਈ ਹਰਸਿੱਧੀ ਥਾਣੇ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉੱਥੇ ਇਹ ਪਛਾਣ ਕਰਨਾ ਸੰਭਵ ਹੋਵੇਗਾ ਕਿ ਇਹ ਅਸਲ ਹਥਿਆਰ ਹੈ ਜਾਂ ਏਅਰ ਗਨ।
ਪੁਲਸ ਨੇ ਸ਼ੁਰੂ ਕੀਤੀ ਜਾਂਚ
ਇਸ ਪੂਰੇ ਮਾਮਲੇ ਸਬੰਧੀ ਹਰਸਿੱਧੀ ਥਾਣਾ ਇੰਚਾਰਜ ਨਿਰਭੈ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਹਾਈ ਸਕੂਲ ਬਲੂਆ ਦਾ ਇੱਕ ਵਿਦਿਆਰਥੀ ਹਥਿਆਰ ਲੈ ਕੇ ਸਕੂਲ ਪਹੁੰਚਿਆ ਸੀ। ਹੈੱਡਮਾਸਟਰ ਨੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ। ਹੈੱਡਮਾਸਟਰ ਨੂੰ ਥਾਣੇ ਸੱਦਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਸਲ ਹਥਿਆਰ ਹੈ ਜਾਂ ਏਅਰ ਗਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਏਅਰ ਗਨ ਹੈ।
ਪਹਿਲਾਂ ਵੀ ਨਰਸਰੀ ਦੇ ਵਿਦਿਆਰਥੀ ਨੇ ਚਲਾਈ ਗੋਲੀ
ਤੁਹਾਨੂੰ ਦੱਸ ਦੇਈਏ ਕਿ ਮੋਤੀਹਾਰੀ ਦਾ ਇਹ ਮਾਮਲਾ ਏਅਰ ਗਨ ਨਾਲ ਜੁੜਿਆ ਹੋ ਸਕਦਾ ਹੈ ਪਰ ਕੁਝ ਦਿਨ ਪਹਿਲਾਂ ਸੁਪੌਲ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। 31 ਜੁਲਾਈ ਨੂੰ ਇੱਕ ਵਿਦਿਆਰਥੀ ਅਸਲ ਬੰਦੂਕ ਲੈ ਕੇ ਸੁਪੌਲ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ ਦੇ ਇੱਕ ਪ੍ਰਾਈਵੇਟ ਬੋਰਡਿੰਗ ਸਕੂਲ ਵਿੱਚ ਪਹੁੰਚਿਆ ਸੀ। ਉਸ ਵੇਲੇ ਵਿਦਿਆਰਥੀ ਨੇ ਇਕ ਹੋਰ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਗੋਲੀ ਚਲਾਉਣ ਵਾਲੇ ਵਿਦਿਆਰਥੀ ਦੀ ਉਮਰ ਕਰੀਬ 6 ਸਾਲ ਸੀ।
ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਬੰਗਲਾਦੇਸ਼ੀ ਅੱਤਵਾਦੀ, ਅਲਰਟ ਮੋਡ 'ਤੇ BSF
NEXT STORY