ਨਵੀਂ ਦਿੱਲੀ- ਮੇਰਠ ਤੋਂ ਭਾਜਪਾ ਦੇ ਉਮੀਦਵਾਰ ਅਤੇ ਟੀ.ਵੀ. ਲੜੀਵਾਰ ‘ਰਾਮਾਇਣ’ ਵਿਚ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਦੇ ਚੋਣ ਪ੍ਰਚਾਰ ਵਿਚ ਮਾਹੌਲ ਭਗਤੀਮਈ ਹੈ। ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਸਾਥ ਦੇਣ ਲਈ ‘ਰਾਮਾਇਣ’ ਦੀ ਸੀਤਾ ਦੀਪਿਕਾ ਚਿਖਾਲੀਆ ਮੈਦਾਨ 'ਚ ਉਤਰੀ ਹੈ। ਉਹ ਚੋਣ ਪ੍ਰਚਾਰ ਵਿਚ ਲੋਕਾਂ ਤੋਂ ਉਨ੍ਹਾਂ ਲਈ ਵੋਟਾਂ ਮੰਗਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਪਤਾ ਲੱਗਾ ਹੈ ਕਿ ਹੁਣੇ ਜਿਹੇ ਅਰੁਣ ਗੋਵਿਲ ਦੇ ਕੱਢੇ ਗਏ ਰੋਡ ਸ਼ੋਅ ਵਿਚ ਲੋਕਾਂ ਦੇ ਬਟੂਏ ਤੇ ਮੋਬਾਈਲ ਫੋਨ ਚੋਰੀ ਹੋ ਗਏ।
ਰਿਪੋਰਟ ਮੁਤਾਬਕ ਭਾਜਪਾ ਦੇ ਉਮੀਦਵਾਰ ਅਰੁਣ ਗੋਵਿਲ ਦਾ ਮੇਰਠ ਵਿਚ ਹੁਣੇ ਜਿਹੇ ਰੋਡ ਸ਼ੋਅ ਹੋਇਆ ਸੀ, ਜਿਸ ਵਿਚ ‘ਰਾਮਾਇਣ’ ’ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਅਤੇ ਟੀ.ਵੀ. ਦੇ ਲਕਸ਼ਮਣ ਸੁਨੀਲ ਲਹਿਰੀ ਪਹੁੰਚੇ। ਜਨਤਾ ਨੇ ਅਰੁਣ ਗੋਵਿਲ ਨੂੰ ਵੇਖ ਕੇ ਦੋਵੇਂ ਹੱਥ ਉੱਪਰ ਚੁੱਕ ਕੇ ਸ਼੍ਰੀ ਰਾਮ ਦੇ ਨਾਅਰੇ ਲਾਏ। ਉਨ੍ਹਾਂ ਜਦੋਂ ਆਪਣੇ ਹੱਥ ਹੇਠਾਂ ਕੀਤੇ ਤਾਂ ਉਨ੍ਹਾਂ ਦੀਆਂ ਜੇਬਾਂ ਵਿਚੋਂ ਪੈਸੇ ਗਾਇਬ ਸਨ। ਚੋਰਾਂ ਨੇ ਇਕ ਦਰਜਨ ਤੋਂ ਵੱਧ ਲੋਕਾਂ ਦੇ ਬਟੂਏ ਤੇ ਮੋਬਾਈਲ ਫੋਨ ਚੋਰੀ ਕਰ ਲਏ।
ਇਹ ਵੀ ਪੜ੍ਹੋ- ਮਾਪਿਆਂ ਨੂੰ ਚਿੱਠੀ ਲਿਖ ਘਰੋਂ ਗਾਇਬ ਹੋਈ ਚੌਥੀ 'ਚ ਪੜ੍ਹਦੀ ਬੱਚੀ, ਲਿਖਿਆ- ''ਜਿੱਥੇ ਵੀ ਰਹਾਂਗੀ, ਖੁਸ਼ ਰਹਾਂਗੀ...''
ਇਕ ਵਿਅਕਤੀ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ 36 ਹਜ਼ਾਰ ਰੁਪਏ ਉਡਾ ਲਏ। ਮੇਰਠ ਦੇ ਨੌਚੰਦੀ ਥਾਣੇ ’ਚ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ। ਵਰਣਨਯੋਗ ਹੈ ਕਿ ਹਿੰਦੁਤਵ ਦੀ ਲਹਿਰ ’ਤੇ ਸਵਾਰ ਭਾਜਪਾ ਦੇ ਅਰੁਣ ਗੋਵਿਲ ਨਾਲ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਸਮਾਜਿਕ ਤੇ ਜਾਤੀਗਤ ਸਮੀਕਰਨਾਂ ਨੂੰ ਸਾਧਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਮੇਰਠ ਸੀਟ ’ਤੇ ਸਮਾਜਵਾਦੀ ਪਾਰਟੀ ਨੇ 2 ਉਮੀਦਵਾਰਾਂ ਨੂੰ ਬਦਲਣ ਤੋਂ ਬਾਅਦ ਹੁਣ ਸੁਨੀਤਾ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ।
ਇਹ ਵੀ ਪੜ੍ਹੋ- ਅਣਖ ਦੀ ਖ਼ਾਤਰ ਮਾਪਿਆਂ ਨੇ ਕਰ'ਤਾ ਵੱਡਾ ਕਾਰਾ, ਆਪਣੀ ਹੀ ਵਿਆਹੁਤਾ ਧੀ ਨੂੰ ਜ਼ਹਿਰ ਦੇ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਰਲ 'ਚ ਬਰਡ ਫਲੂ ਫੈਲਣ ਦੀਆਂ ਰਿਪੋਰਟਾਂ ਵਿਚਕਾਰ ਦੱਖਣੀ ਕਰਨਾਟਕ 'ਚ ਹਾਈ ਅਲਰਟ
NEXT STORY