ਨਵੀਂ ਦਿੱਲੀ– ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਬੁਰਾੜੀ ਤੋਂ ਉਸ ਦੇ ਵਿਧਾਇਕ ਸੰਜੇ ਝਾਅ ਨੂੰ ਵੀ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਜਬਰੀ ਵਸੂਲੀ ਵਾਲੀਆਂ ਕਾਲਾਂ ਆਉਣ ਤੋਂ ਬਾਅਦ ਇਕ ਹੋਰ ਵਿਧਾਇਕ ਅਜੇ ਦੱਤ ਨੂੰ ਵੀ ਇਸੇ ਤਰ੍ਹਾਂ ਦੀ ਕਾਲ ਆਈ।
ਪਾਰਟੀ ਨੇ ਇਸ ਸਬੰਧੀ ਦਿੱਲੀ ਪੁਲਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਦੋਵਾਂ ਵਿਧਾਇਕਾਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ’ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਮ ਲੋਕਾਂ ਦੀ ਸੁਰੱਖਿਆ ਲਈ ਦਖਲ ਦੇਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਦੱਤ ਅਤੇ ਝਾਅ ਨੂੰ ਇਕ ਹੀ ਵਿਅਕਤੀ ਨੇ ਕਾਲ ਕੀਤੀ ਸੀ।
ਪ੍ਰੈੱਸ ਕਾਨਫਰੰਸ ’ਚ ਸਿੰਘ ਨੇ 20 ਜੂਨ ਨੂੰ ਝਾਅ ਨੂੰ ਆਈ ਕਾਲ ਦੀ ਆਡੀਓ ਰਿਕਾਰਡਿੰਗ ਸੁਣਾਈ, ਜਿਸ ’ਚ ਕਾਲਰ ਵਿਧਾਇਕ ਤੋਂ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਫੋਨ ਕਰਨ ਵਾਲੇ ਨੇ ਖੁਦ ਨੂੰ ਵਿੱਕੀ ਕੋਬਰਾ ਅਤੇ ਗੈਂਗਸਟਰ ਨੀਰਜ ਬਵਾਨਾ ਦਾ ਸਾਥੀ ਦੱਸਿਆ।
ਰਾਹੁਲ ਦਾ ਤੰਜ਼, PM ਮੋਦੀ ਨੂੰ ਧਿਆਨ ਭਟਕਾਉਣ ਦੀ ਕਲਾ ’ਚ ‘ਮੁਹਾਰਤ’ ਹਾਸਲ ਹੈ
NEXT STORY