ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਦੇ ਖਿਲਾਫ ਦਿੱਲੀ ਪੁਲਸ ਨੇ ਸੰਗਮ ਵਿਹਾਰ ਥਾਣੇ 'ਚ ਔਰਤ ਨਾਲ ਛੇੜਛਾੜ, ਗਲਤ ਭਾਸ਼ਾ ਦੀ ਵਰਤੋਂ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਔਰਤ ਦਾ ਦੋਸ਼ ਹੈ ਕਿ ਵਿਧਾਇਕ ਪ੍ਰਕਾਸ਼ ਜਾਰਵਾਲ ਨੇ ਘਰ 'ਚ ਆ ਕੇ ਉਨ੍ਹਾਂ ਦੇ ਪਰਿਵਾਰ ਨਾਲ ਬਦਤਮੀਜੀ ਕੀਤੀ ਅਤੇ ਗਾਲ੍ਹਾਂ ਕੱਢੀਆਂ।
ਹਾਲਾਂਕਿ ਵਿਧਾਇਕ ਨੇ ਇਸ ਮਾਮਲੇ 'ਚ ਸਫ਼ਾਈ ਦਿੰਦੇ ਹੋਏ ਕਿਹਾ ਕਿ ਔਰਤ ਦੂਜੀ ਸਿਆਸੀ ਪਾਰਟੀ ਦੀ ਵਰਕਰ ਹੈ। ਉਨ੍ਹਾਂ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਜਾਰਵਾਲ ਦਿੱਲੀ ਦੇ ਦੇਵਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਹਰਿਆਣੇ ਦੇ National boxer ਨੇ ਕੀਤੀ ਆਤਮ-ਹੱੱਤਿਆ, ਮਹਿਲਾ ਖਿਡਾਰਣਾਂ ਸੀ ਪਰੇਸ਼ਾਨੀ ਦਾ ਕਾਰਨ
NEXT STORY