ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ, ਨਿਸ਼ਾ ਬਾਨੋ ਨੇ ਉਸ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਦੋਂ ਉਨ੍ਹਾਂ ਆਪਣੇ ਪਿਤਾ ਨੂੰ ਇਸ ਦੁਨੀਆਂ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਕੀਤਾ।

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿਸ਼ਾ ਬਾਨੋ ਨੇ ਕੈਪਸ਼ਨ 'ਚ ਲਿਖਿਆ, ''ਮਿਸ ਯੂ ਡੈਡੀ ਅੱਜ ਇੱਕ ਸਾਲ ਹੋ ਗਿਆ ਹੈ, ਤੁਹਾਨੂੰ ਗਵਾਇਆ ਨੂੰ ਪਰ ਮੈਨੂੰ ਅੱਜ ਵੀ ਲੱਗਦਾ ਤੁਸੀਂ ਮਾਨਸਾ ਘਰ੍ਹੇ ਹੀ ਹੋ, ਜਦੋਂ ਮੰਮੀ ਨੂੰ ਕਹੁੰਗੀਂ ਡੈਡੀ ਨਾਲ ਗੱਲ ਕਰਵਾ ਦਿਓ ਉਹ ਕਰਾ ਦੇਣਗੇ ਪਤਾ ਨਹੀਂ ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ, ਮੁੜਕੇ ਕਿਉਂ ਨਹੀਂ ਆਉਂਦਾ ਕੋਈ...ਜਾਣ ਵਾਲਾ ਤੁਰ ਜਾਂਦਾ ਪਰ ਪਿੱਛੇ ਪਰਿਵਾਰ ਹਰ ਰੋਜ਼ ਮਰਦਾ ਰੱਬ ਤੁਹਾਨੂੰ ਆਪਣੇ ਕੋਲ ਖੁਸ਼ ਰੱਖੇ ਤੇ ਹਰ ਜਨਮ ਵਿੱਚ ਤੁਸੀ ਮੇਰੇ ਡੈਡੀ ਬਣੋ...🙏🏻❤️...।''

ਨਿਸ਼ਾ ਬਾਨੋ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਕਈ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ 'ਸੁਰਖੀ ਬਿੰਦੀ', 'ਨੀ ਮੈਂ ਸੱਸ ਕੁੱਟਣੀ ਪਾਰਟ 1', 'ਲਾਵਾਂ ਫੇਰੇ', 'ਨਿੱਕਾ ਜੈਲਦਾਰ 3', 'ਮੈਰਿਜ ਪੈਲੇਸ' 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।

ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਨਿਸ਼ਾ ਬਾਨੋ ਦੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ 2' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ 'ਚ ਗੁਰਪ੍ਰੀਤ ਘੁੱਗੀ, ਨਿਰਮਲ ਕੌਰ,ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 7 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

ਸਾਡਾ ਮਕਸਦ ਹੈ ਕਿ ਜੋ ਵੀ ਫਿਲਮ ਦੇਖੇ, ਕੁਝ ਸਿੱਖ ਕੇ ਅਤੇ ਸੁਨੇਹਾ ਲੈ ਕੇ ਜਾਵੇ : ਕਿਰਨ ਬੇਦੀ
NEXT STORY