ਚੰਡੀਗੜ੍ਹ (ਅੰਕੁਰ)- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ 16 ਜੂਨ ਨੂੰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੀ ਮਹਿੰਦੀ ਦੀ ਰਸਮ ਸ਼ੁੱਕਰਵਾਰ ਨੂੰ ਕੀਤੀ ਗਈ। ਇਸ ਦੀਆਂ ਤਸਵੀਰਾਂ ਵੀ ਅਨਮੋਲ ਗਗਨ ਮਾਨ ਨੇ ਸਾਂਝੀਆਂ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਨਾਮੀ ਸੋਹੀ ਪਰਿਵਾਰ ’ਚ ਤੈਅ ਹੋਇਆ ਹੈ। ਉਨ੍ਹਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਹਿਬਾਜ਼ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ-3 ’ਚ ਰਹਿੰਦੇ ਹਨ, ਜਿਨ੍ਹਾਂ ਦੇ ਪਰਿਵਾਰ ਦਾ ਕਾਂਗਰਸੀ ਪਿਛੋਕੜ ਰਿਹਾ ਹੈ। 16 ਜੂਨ ਨੂੰ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਦੇ ਅਨੰਦ ਕਾਰਜ ਹੋਣਗੇ। ਇਸ ਮਗਰੋਂ ਇਕ ਨਿੱਜੀ ਪੈਲੇਸ ’ਚ ਮਹਿਮਾਨਾਂ ਲਈ ਦਾਅਵਤ ਰੱਖੀ ਗਈ ਹੈ। ਉਨ੍ਹਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਲਈ ਵਿਆਹ ਦੀਆਂ ਤਿਆਰੀਆਂ ਬੜੇ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
ਸਿਆਸਤ ’ਚ ਆਉਣ ਤੋਂ ਪਹਿਲਾਂ ਗਗਨ ਮਾਨ ਨੇ ਗਾਇਕਾ ਵਜੋਂ ਕਾਫ਼ੀ ਨਾਮਣਾ ਖੱਟਿਆ। ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਖਰੜ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲੀ, ਜਿੱਥੋਂ ਉਨ੍ਹਾਂ ਨੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਬਾਅਦ ’ਚ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ। ਇਸ ਸਮੇਂ ਉਨ੍ਹਾਂ ਕੋਲ ਸੈਰ- ਸਪਾਟਾ, ਸੱਭਿਆਚਾਰ, ਕਿਰਤ, ਨਿਵੇਸ਼ ਉਤਸ਼ਾਹਨ, ਸ਼ਿਕਾਇਤ ਨਿਵਾਰਣ ਤੇ ਪ੍ਰਾਹੁਣਾਚਾਰੀ ਮੰਤਰਾਲੇ ਹਨ।




ਇਹ ਵੀ ਪੜ੍ਹੋ- CM ਮਾਨ ਚੋਣ ਨਤੀਜਿਆਂ ਮਗਰੋਂ ਸੁਧਾਰਾਂ ਨੂੰ ਲਾਗੂ ਕਰਨ ’ਚ ਰੁੱਝੇ, ਜਲੰਧਰ ’ਚ ਸਥਾਪਿਤ ਹੋਵੇਗਾ ਮੁੱਖ ਮੰਤਰੀ ਹੈਲਪ ਡੈਸਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਨੂਰਮਹਿਲ ਦੀਆਂ ਕੁੜੀਆਂ 'ਤੇ ਨਕੋਦਰ ਦੇ ਨੌਜਵਾਨ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
NEXT STORY