ਅਮਰੇਲੀ (ਭਾਸ਼ਾ)- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਸੂਰਜਪੁਰਾ ਪਿੰਡ ’ਚ 50 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਣ ਤੋਂ ਬਾਅਦ ਇਕ ਬੱਚੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਡੇਢ ਸਾਲ ਦੀ ਆਰੋਹੀ ਸ਼ੁੱਕਰਵਾਰ ਬਾਅਦ ਦੁਪਹਿਰ ਲੱਗਭਗ ਸਾਢੇ 12 ਵਜੇ ਬੋਰਵੈੱਲ ’ਚ ਡਿੱਗ ਗਈ ਸੀ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਤਾਲਮੇਲ ਵਾਲੇ 17 ਘੰਟਿਆਂ ਦੀ ਬਚਾਅ ਮੁਹਿੰਮ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੂੰ ਬਾਹਰ ਕੱਢਿਆ ਗਿਆ, ਬੱਚੀ ਉਸ ਵੇਲੇ ਬੇਹੋਸ਼ ਸੀ, ਬਾਅਦ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਨ.ਡੀ.ਆਰ.ਐੱਫ. ਨੇ ਦੱਸਿਆ ਕਿ ਬੋਰਵੈੱਲ 500 ਫੁੱਟ ਡੂੰਘਾ ਸੀ ਅਤੇ ਉਸ ’ਚ ਡਿੱਗਣ ਤੋਂ ਬਾਅਦ ਬੱਚੀ ਲੱਗਭਗ 50 ਫੁੱਟ ਦੀ ਡੂੰਘਾਈ ’ਤੇ ਫਸ ਗਈ ਸੀ।
ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੀਲ ਬਣਾ ਰਹੇ ਨੌਜਵਾਨ ਨਾਲ ਵਾਪਰ ਗਿਆ ਭਾਣਾ, ਬਾਈਕ 'ਤੇ ਸਟੰਟ ਕਰਦੇ ਸਮੇਂ ਗੁਆਈ ਜਾਨ
NEXT STORY