ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਗਰ ਨਿਗਮ ਸਦਨ 'ਚ ਉਨ੍ਹਾਂ ਵਲੋਂ ਨਾਮਜ਼ਦ 10 ਆਗੂਆਂ ਨੂੰ ਚੋਣ ਨੁਮਾਇੰਦਿਆਂ ਤੋਂ ਪਹਿਲਾਂ ਸਹੁੰ ਚੁਕਾਉਣ ਦਾ ਵਿਰੋਧ ਕੀਤਾ। ਪਾਰਟੀ ਨੇ ਉਪ ਰਾਜਪਾਲ 'ਤੇ ਦੋਸ਼ ਲਾਇਆ ਕਿ ਉਹ ਸੰਵਿਧਾਨ ਦੀ ਹੱਤਿਆ ਕਰ ਰਹੇ ਹਨ। ਸੱਤਾਧਾਰੀ ਦਲ ਨੇ ਦਾਅਵਾ ਕੀਤਾ ਕਿ ਇਹ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿਚ 'ਐਲਡਰਮੈਨ' ਤੋਂ ਵੋਟਾਂ ਕਰਾਉਣ ਲਈ ਗੁਪਤ ਚਾਲ ਦਾ ਹਿੱਸਾ ਸੀ। ਦੱਸ ਦੇਈਏ ਕਿ 'ਐਲਡਰਮੈਨ' ਸ਼ਬਦ ਉਨ੍ਹਾਂ ਲੋਕਾਂ ਦੇ ਸੰਦਰਭ ਨੂੰ ਦਰਸਾਉਂਦਾ ਹੈ ਜੋ ਆਪਣੇ ਖੇਤਰ ਵਿਚ ਮਾਹਰ ਹਨ। ਹਾਲਾਂਕਿ ਉਨ੍ਹਾਂ ਨੂੰ ਮੇਅਰ ਦੀ ਚੋਣ ਵਿਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।
ਉਪ ਰਾਜਪਾਲ ਸਕਸੈਨਾ ਨੇ ਡਿਪਟੀ ਮੇਅਰ ਚੋਣਾਂ ਤੋਂ ਪਹਿਲਾਂ ਦਿੱਲੀ ਨਿਗਰ ਨਿਗਮ ਲਈ 10 'ਐਲਡਰਮੈਨ' ਨਾਮਜ਼ਦ ਕੀਤੇ ਸਨ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਨਾਮਜ਼ਦ ਕੀਤੇ ਗਏ ਸਾਰੇ ਮੈਂਬਰ ਭਾਜਪਾ ਪਾਰਟੀ ਦੇ ਵਰਕਰ ਹਨ ਅਤੇ ਨਗਰ ਨਿਗਮ ਨੇ ਦਿੱਲੀ ਸਰਕਾਰ ਨੂੰ ਜਾਣਕਾਰੀ ਦਿੱਤੇ ਬਿਨਾਂ ਉਨ੍ਹਾਂ ਦੇ ਨਾਂ ਸਿੱਧੇ ਸਕਸੈਨਾ ਨੂੰ ਭੇਜ ਦਿੱਤੇ ਸਨ। ਸ਼ਨੀਵਾਰ ਨੂੰ 'ਆਪ' ਨੇਤਾ ਅਤੇ ਵਰਕਰ ਸਿਵਲ ਲਾਈਨਜ਼ ਸਥਿਤ ਰਾਜ ਨਿਵਾਸ ਦੇ ਬਾਹਰ ਬੈਨਰ ਲੈ ਕੇ ਇਕੱਠੇ ਹੋਏ ਅਤੇ ਸਕਸੈਨਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ 'ਆਪ' ਦੇ ਸੀਨੀਅਰ ਨੇਤਾ ਆਤਿਸ਼ੀ ਨੇ ਦੋਸ਼ ਲਗਾਇਆ ਕਿ ਉਪ ਰਾਜਪਾਲ ਸੰਵਿਧਾਨ ਨੂੰ "ਨਸ਼ਟ" ਕਰ ਰਹੇ ਹਨ ਅਤੇ ਦਿੱਲੀ ਨਗਰ ਨਿਗਮ ਐਕਟ ਦੇ ਵਿਰੁੱਧ ਕੰਮ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੂੰ ਦਰਕਿਨਾਰ ਕਰਦੇ ਹੋਏ 10 'ਐਲਡਰਮੈਨ' ਨੂੰ ਨਾਮਜ਼ਦ ਕਿਉਂ ਕੀਤਾ ਗਿਆ ਸੀ? ਸਭ ਤੋਂ ਸੀਨੀਅਰ ਵਿਅਕਤੀ ਨੂੰ ਨਾਮਜ਼ਦ ਕਿਉਂ ਨਹੀਂ ਨਿਯੁਕਤ ਕੀਤਾ ਗਿਆ? ਉਪ ਰਾਜਪਾਲ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ। ਉਹ ਸੰਵਿਧਾਨ ਨੂੰ ਤਬਾਹ ਕਰ ਰਹੇ ਹਨ।
ਕੋਵਿਡਸ਼ੀਲਡ ਟੀਕੇ ਨੇ ਕੋਵੈਕਸੀਨ ਦੀ ਤੁਲਨਾ 'ਚ ਜ਼ਿਆਦਾ ਚੰਗੀ ਇਮਿਊਨਿਟੀ ਕੀਤੀ ਪ੍ਰਦਾਨ
NEXT STORY