ਨਵੀਂ ਦਿੱਲੀ- ਕੇਂਦਰ ਸਰਕਾਰ ਵਿਦੇਸ਼ 'ਚ ਨੌਕਰੀ ਲਈ ਜਾਣ ਦੇ ਨਿਯਮ ਹੋਰ ਸਖ਼ਤ ਬਣਾ ਰਹੀ ਹੈ। ਵਿਦੇਸ਼ ਮੰਤਰਾਲਾ ਨਵਾਂ ਕਾਨੂੰਨ ਬਣਾ ਰਿਹਾ ਹੈ ਅਤੇ ਬਿੱਲ ਦਾ ਡ੍ਰਾਫਟ ਜਲਦ ਜਾਰੀ ਹੋਵੇਗਾ। ਜਨਤਾ ਅਤੇ ਮਾਹਿਰਾਂ ਦੀ ਰਾਏ ਲੈਣ ਤੋਂ ਬਾਅਦ ਸੰਸਦ ਦੇ ਮਾਨਸੂਨ ਸੈਸ਼ਨ 'ਚ ਇਸ ਨੂੰ ਪੇਸ਼ ਕੀਤਾ ਜਾਵੇਗਾ। ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਦੇ ਡਿਪੋਰਟ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਤੇਜ਼ ਹੋਈ ਹੈ। ਨਵਾਂ ਕਾਨੂੰਨ 1983 ਦੇ ਇਮੀਗ੍ਰੇਸ਼ਨ ਐਕਟ ਦੀ ਜਗ੍ਹਾ ਲਵੇਗਾ। ਇਸ ਦਾ ਨਾਂ ਇਮੀਗ੍ਰੇਸ਼ਨ, ਓਵਰਸੀਜ਼ ਮੋਬਿਲਿਟੀ, ਫੈਸੀਲਿਟੇਸ਼ਨ ਅਤੇ ਵੈਲਫੇਅਰ ਬਿੱਲ ਹੋਵੇਗਾ। ਨੌਕਰੀ ਤੋਂ ਇਲਾਵਾ ਪੜ੍ਹਾਈ ਅਤੇ ਵਪਾਰ ਲਈ ਵਿਦੇਸ਼ ਜਾਣ ਵਾਲੀਆਂ ਦੀਆਂ ਸਮੱਸਿਆ ਅਤੇ ਮੁੱਦੇ ਵੀ ਇਸ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਓਏ ਛੋਟੂ, ਪੁਲਸ ਪਿਆਰ ਵੀ ਕਰਦੀ ਆ...! 3 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋਈ ਲੇਡੀ ਕਾਂਸਟੇਬਲ
ਨਹੀਂ ਹੋਵੇਗੀ ਰਜਿਸਟਰੇਸ਼ਨ ਰੱਦ ਕਰਨ ਜਾਂ ਬਲੈਕ ਲਿਸਟ ਵਰਗੀ ਕਾਰਵਾਈ
ਇਸ 'ਚ ਭਾਰਤੀ ਏਜੰਸੀਆਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਅਪਰਾਧ ਦੀ ਸ਼੍ਰੇਣੀ 'ਚ ਰੱਖੀਆਂ ਜਾਣਗੀਆਂ। ਹੁਣ ਸਿਰਫ਼ ਰਜਿਸਟਰੇਸ਼ਨ ਰੱਦ ਕਰਨ ਜਾਂ ਬਲੈਕ ਲਿਸਟ ਵਰਗੀ ਕਾਰਵਾਈ ਨਹੀਂ ਹੋਵੇਗੀ। ਵਿਦੇਸ਼ 'ਚ ਨੌਕਰੀ ਦਾ ਝਾਂਸਾ ਦੇ ਕੇ ਭਾਰਤੀਆਂ ਨੂੰ ਫਸਾਉਣ 'ਤੇ 5 ਤੋਂ 10 ਸਾਲ ਦੀ ਸਜ਼ਾ ਅਤੇ 1 ਤੋਂ 10 ਲੱਖ ਰੁਪਏ ਤੱਕ ਜੁਰਮਾਨੇ ਦਾ ਪ੍ਰਬੰਧ ਹੋਵੇਗਾ। ਵਿਦੇਸ਼ ਮੰਤਰਾਲਾ ਅਨੁਸਾਰ ਅਕਤੂਬਰ 2024 ਤੱਕ ਦੇਸ਼ 'ਚ 3094 ਗੈਰ-ਰਜਿਸਟਰਡ ਏਜੰਟਾਂ ਦੀ ਪਛਾਣ ਕੀਤੀ ਗਈ ਸੀ। ਨੌਕਰੀ ਲਈ ਵਿਦੇਸ਼ ਜਾਣ ਵਾਲਿਆਂ ਲਈ ਘੋਸ਼ਣਾ ਲਾਜ਼ਮੀ ਕੀਤੀ ਜਾ ਸਕਦੀ ਹੈ। ਇਸ ਨਾਲ ਵਿਦੇਸ਼ਾਂ 'ਚ ਭਾਰਤੀਆਂ ਦੀ ਗਿਣਤੀ ਦਾ ਸਹੀ ਅੰਕੜਾ ਰੱਖਿਆ ਜਾ ਸਕੇਗਾ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਨਵੇਂ ਬਿੱਲ 'ਚ ਵਿਦੇਸ਼ 'ਚ ਪੜ੍ਹਣ ਜਾਣ ਵਾਲਿਆਂ ਦੇ ਮੁੱਦੇ ਵੀ ਹੋਣਗੇ ਸ਼ਾਮਲ
ਪੁਰਾਣੇ ਕਾਨੂੰਨ 'ਚ ਵਿਦੇਸ਼ 'ਚ ਪੜ੍ਹਣ ਜਾਣ ਵਾਲਿਆਂ ਦੇ ਮੁੱਦੇ ਸ਼ਾਮਲ ਨਹੀਂ ਸਨ। ਨਵੇਂ ਬਿੱਲ 'ਚ ਅਜਿਹੇ ਏਜੰਟਾਂ 'ਤੇ ਵੀ ਕਾਰਵਾਈ ਹੋਵੇਗੀ, ਜੋ ਵਿਦਿਆਰਥੀਆਂ ਨੂੰ ਝੂਠੇ ਵਾਅਦੇ ਕਰ ਕੇ ਵਿਦੇਸ਼ ਭੇਜਦੇ ਹਨ। ਬਿੱਲ ਮਜ਼ਬੂਤ ਬਣਾਉਣ ਲਈ ਉਨ੍ਹਾਂ ਰਾਜਾਂ ਤੋਂ ਰਾਏ ਲਈ ਜਾਵੇਗੀ, ਜਿੱਥੋਂ ਵੱਡੀ ਗਿਣਤੀ 'ਚ ਲੋਕ ਨੌਕਰੀ ਲਈ ਵਿਦੇਸ਼ ਜਾਂਦੇ ਹਨ। ਭਾਰਤੀ ਮੂਲ ਦੇ ਲੋਕਾਂ ਵਿਚਾਲੇ ਕੰਮ ਕਰਨ ਵਾਲੇ ਸੰਗਠਨਾਂ ਨੂੰ ਵੀ ਡ੍ਰਾਫਟ ਭੇਜਿਆ ਜਾਵੇਗਾ।
ਅਮਰੀਕਾ ਨੇ ਭਾਰਤੀਆਂ ਨੂੰ ਬੇੜੀਆਂ ਪਾ ਕੇ ਡਿਪੋਰਟ ਕੀਤਾ
ਦੁਨੀਆ ਭਰ 'ਚ ਇਸ ਸਮੇਂ ਸਾਢੇ ਤਿੰਨ ਕਰੋੜ ਭਾਰਤੀ ਫੈਲੇ ਹਨ। ਇਨ੍ਹਾਂ 'ਚੋਂ 1.58 ਕਰੋੜ ਐੱਨਆਰਆਈ ਹਨ, ਜਦੋਂ ਕਿ 1.97 ਕਰੋੜ ਭਾਰਤੀ ਮੂਲ ਦੇ ਲੋਕ ਹਨ। ਅਮਰੀਕਾ ਨੇ ਹਾਲ ਹੀ 'ਚ ਆਪਣੇ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ ਭਾਰਤੀਆਂ ਨੂੰ ਬੇੜੀਆਂ ਪਾ ਕੇ ਡਿਪੋਰਟ ਕੀਤਾ ਸੀ। ਅਮਰੀਕਾ ਤੋਂ ਬਾਅਦ ਹੁਣ ਹੋਰ ਦੇਸ਼ਾਂ 'ਚ ਵੀ ਇਮੀਗ੍ਰੇਸ਼ਨ ਕਾਨੂੰਨ ਸਖ਼ਤ ਹੋ ਸਕਦੇ ਹਨ। ਅਜਿਹੇ 'ਚ ਭਾਰਤ ਸਰਕਾਰ ਇਮੀਗ੍ਰੇਸ਼ਨ ਦੀ ਇਕ ਪਾਰਦਰਸ਼ੀ ਅਤੇ ਸੁਰੱਖਿਅਤ ਵਿਵਸਥਾ ਕਰਨਾ ਚਾਹੁੰਦੀ ਹੈ ਤਾਂ ਕਿ ਭਵਿੱਖ 'ਚ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਅਤੇ ਨਾਗਰਿਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਦਲੇਗਾ ਮੌਸਮ ਦਾ ਮਿਜਾਜ਼, 17 ਸੂਬਿਆਂ 'ਚ ਮੀਂਹ ਦਾ ਅਲਰਟ
NEXT STORY