ਹਰਦੋਈ: ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੋਂ ਦੇ ਬੇਹਟਾ ਗੋਕੁਲ ਥਾਣਾ ਖੇਤਰ ਦੇ ਸ਼ਾਹਜਹਾਂਪੁਰ ਹਾਈਵੇਅ 'ਤੇ ਬਾਰਾਤੀਆਂ ਨਾਲ ਭਰੀ ਇੱਕ ਨਿੱਜੀ ਬੱਸ ਅੱਗੇ ਜਾ ਰਹੇ ਡੰਪਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ ਅਤੇ ਸਵਾਰੀਆਂ ਵਿੱਚ ਚੀਕ-ਚਿਹਾੜਾ ਮਚ ਗਿਆ। ਇਸ ਹਾਦਸੇ ਵਿੱਚ 15 ਬਾਰਾਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 11 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : Breaking: ਕੈਨੇਡਾ ਦੇ ਸਕੂਲ 'ਚ ਮੌਤ ਦਾ ਤਾਂਡਵ! ਅੰਨ੍ਹੇਵਾਹ ਫਾਇਰਿੰਗ 'ਚ 10 ਦੀ ਮੌਤ, 25 ਜ਼ਖ਼ਮੀ
ਖ਼ੁਸ਼ੀਆਂ ਦੇ ਮਾਹੌਲ 'ਚ ਪਿਆ ਮਾਤਮ
ਜਾਣਕਾਰੀ ਅਨੁਸਾਰ ਅਰਵਲ ਥਾਣਾ ਖੇਤਰ ਦੇ ਪਿੰਡ ਆਲਮਪੁਰ ਦੇ ਰਹਿਣ ਵਾਲੇ ਦਿਨੇਸ਼ ਦੇ ਪੁੱਤਰ ਬਾਦਾਮ ਦਾ ਵਿਆਹ ਸੀ। ਬਾਰਾਤ ਨਿੱਜੀ ਬੱਸ ਰਾਹੀਂ ਬੇਹਟਾ ਗੋਕੁਲ ਦੇ ਪਿੰਡ ਬਹੇਰਾ ਜਾ ਰਹੀ ਸੀ। ਬੱਸ ਵਿੱਚ ਕਰੀਬ 40 ਤੋਂ 45 ਬਾਰਾਤੀ ਸਵਾਰ ਸਨ। ਜਦੋਂ ਬੱਸ ਹਾਈਵੇਅ 'ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਬੱਸ ਨੇ ਅੱਗੇ ਜਾ ਰਹੇ ਇੱਕ ਹੋਲੀ ਚੱਲ ਰਹੇ ਡੰਪਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਰਾਜਸਥਾਨ 'ਚ ਰੂਹ ਕੰਬਾਊ ਹਾਦਸੇ ਨੇ ਪਵਾਏ ਵੈਣ ! 6 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ
ਪ੍ਰਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ। ਡਾਕਟਰਾਂ ਅਨੁਸਾਰ ਸਮੇਂ ਸਿਰ ਇਲਾਜ ਮਿਲਣ ਕਾਰਨ ਫਿਲਹਾਲ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਵਾਲਿਆਂ ਵਿੱਚ ਦੇਵਦੱਤ (65), ਸਦਾਨੰਦ (45), ਅਵਧੇਸ਼ ਪਾਲ (36), ਜੀਤੂ (28), ਕਪਤਾਨ ਸਿੰਘ (35), ਰਾਮਕਿਸ਼ੋਰ, ਬਲਵੀਰ (30), ਮਾਨ ਸਿੰਘ (45), ਜਬਰ ਸਿੰਘ (50), ਜਸਕਰਨ (45) ਅਤੇ ਮੁੰਨਾਲਾਲ (65) ਸ਼ਾਮਲ ਹਨ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਹਰਾਦੂਨ 'ਚ ਮੁੜ ਵਾਪਰੀ ਵਾਰਦਾਤ: ਦਿਨ-ਦਿਹਾੜੇ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
NEXT STORY