ਬੈਜਨਾਥ/ਪਾਲਮਪੁਰ (ਗੌਰਵ/ਅਨੂਪ)– ਪੈਰਾਗਲਾਈਡਿੰਗ ਲਈ ਪ੍ਰਸਿੱਧ ਘਾਟੀ ਬੀੜ ਬਿਲਿੰਗ ਇਕ ਵਾਰ ਫਿਰ ਹਾਦਸੇ ਦਾ ਸਬਬ ਬਣੀ ਹੈ। ਮੰਗਲਵਾਰ ਨੂੰ ਦੁਪਹਿਰ ਤੋਂ ਬਾਅਦ ਘਾਟੀ ਦੇ ਟੇਕਆਫ ਪੁਆਇੰਟ ਤੋਂ ਉਡਾਣ ਭਰਨ ਦੌਰਾਨ 2 ਪਾਇਲਟ ਅਤੇ ਇਕ ਸੈਲਾਨੀ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਹਾਦਸੇ ’ਚ 29 ਸਾਲਾ ਪਾਇਲਟ ਰਕੇਸ਼ ਕੁਮਾਰ ਨਿਵਾਸੀ ਅਤੇ 31 ਸਾਲਾ ਸੈਲਾਨੀ ਆਕਾਸ਼ ਅਗਰਵਾਰ ਨਿਵਾਸੀ ਵਿਜੇ ਨਗਰ ਗਾਜ਼ੀਆਬਾਦ ਉੱਤਰ-ਪ੍ਰਦੇਸ਼ ਦੀ ਮੌਤ ਹੋ ਗਈ ਜਦਕਿ ਉਡਾਣ ’ਚ ਮਦਦ ਕਰਨ ਵਾਲਾ ਪਾਇਲਟ 34 ਸਾਲਾ ਵਿਕਾਸ ਕਪੂਰ ਨਿਵਾਸੀ ਬੀੜ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ
ਜਾਣਕਾਰੀ ਮੁਤਾਬਕ, ਜਿਵੇਂ ਹੀ ਪਾਇਲਟ ਨੇ ਬਿਲਿੰਗ ਦੇ ਟੇਕਆਫ ਪੁਆਇੰਟ ਤੋਂ ਉਡਾਣ ਭਰੀ ਤਾਂ ਵਿਕਾਸ ਕਪੂਰ ਅਤੇ ਟੈਂਡਮ ਉਡਾਣ ਭਰ ਰਹੇ ਆਕਾਸ਼ ਅਗਰਵਾਲ ਦੀ ਉਡਾਣ ਦੌਰਾਨ ਮਦਦ ਕਰਵਾਉਣ ਵਾਲੇ ਰਕੇਸ਼ ਕੁਮਾਰ ਦੀ ਬਾਂਹ ਗਲਾਈਡਰ ’ਚ ਫਸ ਗਈ, ਜਿਸਤੋਂ ਬਾਅਦ ਰਕੇਸ਼ ਕੁਝ ਸਮੇਂ ਤਕ ਪੈਰਾਗਲਾਈਡਿੰਗ ’ਚ ਫਸ ਗਿਆ ਅਤੇ ਬਾਅਦ ’ਚ ਡਿੱਗ ਕੇ ਜ਼ਖ਼ਮੀ ਹੋ ਗਿਆ। ਉਥੇ ਹੀ ਟੈਂਡਮ ਉਡਾਣ ਕਰਵਾਉਣ ਵਾਲਾ ਪਾਇਲਟ ਅਤੇ ਸੈਲਾਨੀ ਵੀ ਬੇਕਾਬੂ ਹੋ ਕੇ ਡਿੱਗ ਗਈ, ਜਿਨ੍ਹਾਂ ਨੂੰ ਬਾਅਦ ’ਚ ਮੌਕੇ ’ਤੇ ਮੌਜੂਦ ਹੋਰ ਪਾਇਲਟਾਂ ਦੁਆਰਾ ਸੀ.ਐੱਚ.ਸੀ. ਸੈਂਟਰ ਬੀੜ ਲਿਆਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਬੈਜਨਾਥ ਰੈਫਰ ਕਰ ਦਿੱਤਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪਾਇਲਟ ਰਕੇਸ਼ ਕਪੂਰ ਅਤੇ ਸੈਲਾਨੀ ਅਗਰਵਾਲ ਨੇ ਦਮ ਤੋੜ ਦਿੱਤਾ ਜਦਕਿ ਪਾਇਲਟ ਵਿਕਾਸ ਕਪੂਰ ਨੂੰ ਗੰਭੀਰ ਰੂਪ ’ਚ ਡਾਕਟਰਾਂ ਦੁਆਰਾ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ– ਮਹਿਲਾ ਦਿਵਸ ’ਤੇ PM ਮੋਦੀ ਨੇ ਕਿਹਾ- ਮੈਂ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕਰਦਾ ਹਾਂ
ਮਾਮਲੇ ਦੀ ਪੁਸ਼ਟੀ ਕਰਦੇ ਹੋਏ ਬੈਜਨਾਥ ਦੇ ਐੱਸ.ਡੀ.ਐੱਮ. ਸਲੀਮ ਆਜ਼ਮ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਪਾਇਲਟ ਅਤੇ ਸੈਲਾਨੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬੈਜਨਾਥ ’ਚ ਰੱਖਿਆ ਗਿਆ ਹੈ, ਜਿਨ੍ਹਾਂ ਦਾ ਬੁੱਧਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਉਧਰ, ਡੀ.ਸੀ. ਕਾਂਗੜਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਚੇਅਰਮੈਨ ਡਾਕਟਰ ਨਿਪੁਣ ਜਿੰਦਲ ਨੇ ਬੀੜ ਬੀਲਿੰਗ ’ਚ ਹੋਏ ਹਾਦਸੇ ਨੂੰ ਲੈ ਕੇ ਬੈਜਨਾਥ ਦੇ ਐੱਸ.ਡੀ.ਐੱਮ. ਨੂੰ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਇਸ ਮਾਮਲੇ ਨਾਲ ਸੰਬੰਧਿਤ ਰਿਪੋਰਟ ਨੂੰ ਇਕ ਹਫ਼ਤੇ ਦੇ ਅੰਦਰ ਪੇਸ਼ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਬਠਿੰਡਾ ਦੇ 22 ਸਾਲਾ ਗੱਭਰੂ ਨੇ ਕੀਤੀ ਖ਼ੁਦਕੁਸ਼ੀ
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY