ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਕੜਕੜਡੂਮਾ ਅਦਾਲਤ 'ਚ ਸੋਮਵਾਰ ਨੂੰ ਇਕ ਅਪਾਰਧਕ ਮਾਮਲੇ ਦੇ ਗਵਾਹ 'ਤੇ ਦੋਸ਼ੀ ਨੇ ਬਲੇਡ ਨਾਲ ਹਮਲਾ ਕਰ ਦਿੱਤਾ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਵਿਸ਼ੇਸ਼ ਜੱਜ ਆਲੋਕ ਸ਼ੁਕਲਾ ਮਾਮਲੇ ਦੀ ਸੁਣਵਾਈ ਕਰ ਰਹੇ ਸਨ।
ਹਮਲੇ ਦੇ ਸਮੇਂ ਮੌਜੂਦ ਇਕ ਸੂਤਰ ਨੇ ਕਿਹਾ,''ਦੋਸ਼ੀ ਨੇ ਗਵਾਹ ਨਾਲ ਤਿੱਖੀ ਬਹਿਸ ਤੋਂ ਬਾਅਦ ਉਸ 'ਤੇ ਬਲੇਡ ਨਾਲ ਹਮਲਾ ਕਰ ਦਿੱਤਾ। ਪੀੜਤ ਦੇ ਚਿਹਰੇ ਅਤੇ ਗਰਦਨ 'ਤੇ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਅਦਾਲਤ ਕੰਪਲੈਕਸ 'ਚ ਤਾਇਨਾਤ ਚੌਕੀ ਪੁਲਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ।'' ਉਨ੍ਹਾਂ ਕਿਹਾ,''ਹਮਲੇ ਤੋਂ ਬਾਅਦ ਕੋਰਟ ਰੂਮ 'ਚ ਖੂਨ ਦੇ ਨਿਸ਼ਾਨ ਪਏ ਸਨ।'' ਦੋਸ਼ੀ ਅਪਰਾਧਕ ਮਾਮਲੇ 'ਚ ਨਿਆਇਕ ਹਿਰਾਸਤ 'ਚ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ 'ਚ ਨੌਕਰੀ ਦਾ ਬਿਹਤਰੀਨ ਮੌਕਾ, ਸਟੇਸ਼ਨ ਮਾਸਟਰ ਸਮੇਤ ਕਈ ਅਹੁਦਿਆਂ 'ਤੇ ਨਿਕਲੀ ਭਰਤੀ
NEXT STORY