ਨਵੀਂ ਦਿੱਲੀ- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਡਾਬਰੀ ਇਲਾਕੇ ਵਿਚ ਇਕ ਨੌਜਵਾਨ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਲੋੜੀਂਦੇ 2 ਬਦਮਾਸ਼ਾਂ ਮਨੀਸ਼ ਅਤੇ ਮੋਨੂੰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਹਾਵੀਰ ਇਨਕਲੇਵ, ਉੱਤਮ ਨਗਰ ’ਚ ਰਹਿਣ ਵਾਲੇ ਸ਼ਿਕਾਇਤਕਰਤਾ ਰੋਹਿਤ ਨੇ ਦੱਸਿਆ ਕਿ ਪਿੰਟੂ ਨਾਂ ਦੇ ਵਿਅਕਤੀ ਨੇ ਉਸ ਕੋਲੋਂ 7-8 ਮਹੀਨੇ ਪਹਿਲਾਂ 5000 ਰੁਪਏ ਉਧਾਰ ਲਏ ਸਨ ਅਤੇ ਪੈਸੇ ਵਾਪਸ ਨਹੀਂ ਕਰ ਰਿਹਾ ਸੀ।
ਪਿੰਟੂ ਨੇ ਆਪਣੇ ਹੋਰ ਸਾਥੀਆਂ ਸੋਨੂੰ, ਮੋਨੂੰ, ਮਨੀਸ਼, ਅੰਕਿਤ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਪਿੰਟੂ ਦੇ ਕਹਿਣ ’ਤੇ ਉਸ ਦੇ ਸਾਥੀਆਂ ਨੇ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਚਾਕੂ ਨਾਲ ਉਸ ਦੀ ਛਾਤੀ ਅਤੇ ਗਰਦਨ ’ਤੇ ਲੱਗਭਗ 25-30 ਵਾਰ ਕੀਤੇ ਗਏ ਸਨ
ਕੋਲੇ ਦੀ ਖਾਣ 'ਚ ਬਿਨਾਂ ਸੁਰੱਖਿਆ ਉਪਕਰਣਾਂ ਦੇ ਕਰ ਰਹੇ ਸਨ ਕੰਮ, ਦਮ ਘੁੱਟਣ ਨਾਲ 3 ਮਜ਼ਦੂਰਾਂ ਦੀ ਮੌਤ
NEXT STORY