ਬਰੇਲੀ- ਬਰੇਲੀ ’ਚ 26 ਸਤੰਬਰ ਨੂੰ ਜੁਮਾ ਦੀ ਨਮਾਜ਼ ਤੋਂ ਬਾਅਦ ਹੋਈ ਹਿੰਸਾ ਦੇ ਮੁਲਜ਼ਮਾਂ ਵਿਰੁੱਧ ਪ੍ਰਸ਼ਾਸਨ ਅਤੇ ਪੁਲਸ ਲਗਾਤਾਰ ਕਾਰਵਾਈ ਕਰ ਰਹੀ ਹੈ। ਸ਼ਨੀਵਾਰ ਨੂੰ ਜਖੀਰਾ ਸਥਿਤ ਰਜ਼ਾ ਪੈਲੇਸ ਨੂੰ ਢਾਹ ਦਿੱਤਾ ਗਿਆ। ਇਹ ਇਮਾਰਤ ਆਈ. ਐੱਮ. ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਨਫੀਸ ਖਾਨ ਅਤੇ ਉਨ੍ਹਾਂ ਦੇ ਪਾਰਟਨਰ ਸ਼ੋਹੇਬ ਬੇਗ ਦੀ ਦੱਸੀ ਜਾ ਰਹੀ ਹੈ।
3 ਬੁਲਡੋਜਰਾਂ ਰਾਹੀਂ ਗੈਰ-ਕਾਨੂੰਨੀ ਹਿੱਸੇ ਨੂੰ ਢਾਹ ਦਿੱਤਾ ਗਿਆ। ਇਲਾਕੇ ਵਿਚ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲਸ ਅਤੇ ਪੀ. ਏ. ਸੀ. ਫੋਰਸ ਤਾਇਨਾਤ ਕੀਤੀ ਗਈ ਸੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਦੰਗਾਕਾਰੀਆਂ ਅਤੇ ਹਿੰਸਾ ਕਰਨ ਵਾਲਿਆਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ’ਤੇ ਕਾਰਵਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ, ਬਰੇਲੀ ਦੰਗਿਆਂ ਦੇ ਮੁੱਖ ਮੁਲਜ਼ਮ ਮੌਲਾਨਾ ਤੌਕੀਰ ਰਜ਼ਾ, ਡਾ. ਨਫੀਸ ਖਾਨ ਅਤੇ ਨਦੀਮ ਖਾਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ।
ਸ਼ਨੀਵਾਰ ਨੂੰ ਇਸੇ ਕਾਰਵਾਈ ਦੇ ਹਿੱਸੇ ਵਜੋਂ ਫੈਕ ਇਨਕਲੇਵ ਵਿਚ ਫਰਹਤ ਖਾਨ ਦੇ ਘਰ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਰਜ਼ਾ ਪੈਲੇਸ ਨੂੰ ਗੈਰ-ਕਾਨੂੰਨੀ ਤੌਰ ’ਤੇ ਵਕਫ ਜਾਂ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਇਆ ਗਿਆ ਸੀ। ਇਸ ਕਾਰਵਾਈ ਨੂੰ ਦੰਗਾਕਾਰੀਆਂ ਅਤੇ ਹਿੰਸਾ ਕਰਨ ਵਾਲਿਆਂ ਲਈ ਇਕ ਸਖ਼ਤ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿਚ ਅਜਿਹੇ ਸਾਰੇ ਮੁਲਜ਼ਮਾਂ ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।
ਕੇਂਦਰ ਸਰਕਾਰ ਨੇ ਬਦਲਿਆ ਨਿਯਮਾਂ, ਕਰਮਚਾਰੀਆਂ ਦੇ ਇਸ ਭੱਤੇ 'ਤੇ ਪਵੇਗਾ ਅਸਰ
NEXT STORY