ਪਟਨਾ—ਰਾਜਧਾਨੀ 'ਚ ਵਿਸ਼ਵ ਯੁੱਗ ਕੌਸ਼ਲ ਦਿਵਸ 'ਤੇ ਆਯੋਜਿਤ ਪ੍ਰੋਗਰਾਮ 'ਚ ਨਿਤੀਸ਼ ਕੁਮਾਰ ਨੇ ਬਿਹਾਰ ਦੇ ਰਾਨੀਤਿਕ ਹਾਲਾਤ 'ਤੇ ਚੁੱਪੀ ਸਾਧੀ। ਰਾਜਦ ਪ੍ਰਧਾਨ ਲਾਲੂ ਯਾਦਵ 'ਤੇ ਚੱਲ ਰਹੇ ਮੁਕੱਦਮੇ ਦੇ ਬਾਅਦ ਮੁੱਖ ਮੰਤਰੀ ਪਹਿਲੀ ਵਾਰ ਕਿਸੇ ਸਰਕਾਰੀ ਪ੍ਰੋਗਰਾਮ 'ਚ ਸ਼ਾਮਲ ਹੋਏ। ਉਨ੍ਹਾਂ ਨੇ ਸਰੋਤ ਵਿਭਾਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਸਾਲ 'ਚ ਨੌਜਵਾਨਾਂ ਨੇ ਵਿਕਾਸ ਦੇ ਲਈ ਬਹੁਤ ਵਧੀਆ ਕੰਮ ਕੀਤਾ ਹੈ। ਪ੍ਰੋਗਰਾਮ 'ਚ ਉਨ੍ਹਾਂ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਫਸਰਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਰੇ ਬਦਲਦੇ ਰਹਿੰਦੇ ਹਨ। ਸਾਨੂੰ ਵੀ ਯਾਦ ਰੱਖਣਾ ਪੈਂਦਾ ਹੈ।
ਮਹਾਗਠਜੋੜ 'ਚ ਚੱਲ ਰਹੇ ਤਣਾਅ ਨੂੰ ਲੈ ਕੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ ਕਿ ਇਧਰ-ਉਧਰ ਦੀਆਂ ਗੱਲਾਂ ਤੋਂ ਆਪਣਾ ਧਿਆਨ ਹਟਾ ਕੇ ਵਿਕਾਸ ਦੇ ਕੰਮ ਵੱਲ ਧਿਆਨ ਲਗਾਉਣ। ਸੂਬੇ 'ਚ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਬਿਹਰਤ ਭਵਿੱਖ ਦੇ ਲਈ ਸਰਕਾਰ ਹਮੇਸ਼ਾ ਤਿਆਰ ਰਹੇਗੀ। ਉਨ੍ਹਾਂ ਦੇ ਮੁਤਾਬਕ ਕੁਸ਼ਲ ਵਿਵਹਾਰ ਤੋਂ ਬਿਹਤਰ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਪੂਰੀ ਗੱਲਬਾਤ ਦੌਰਾਨ ਉਨ੍ਹਾਂ ਨੇ ਮਹਾਗਠਜੋੜ 'ਚ ਚੱਲ ਰਹੇ ਖੀਚੋਤਾਨੀ ਨੂੰ ਲੈ ਕੇ ਆਪਣੀ ਚੁੱਪੀ ਬਣਾਈ ਰੱਖੀ।
ਸਹੁਰੇ ਘਰਦਿਆਂ ਦੇ ਬਾਹਰ ਧਰਨੇ ਉੱਤੇ ਬੈਠੀ ਨੂੰਹ, 2 ਸਾਲ ਪਹਿਲੇ ਹੋਇਆ ਸੀ ਵਿਆਹ
NEXT STORY