ਨਵੀਂ ਦਿੱਲੀ/ਕਾਬੁਲ— ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਤਾਲਿਬਾਨ ਦਾਖਲ ਹੋ ਚੁੱਕਾ ਹੈ ਜਿਸ ਤੋਂ ਬਾਅਦ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ’ਚ ਲੱਗੇ ਹੋਏ ਹਨ। ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਨੂੰ ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਹਵਾਈ ਜਹਾਜ਼ਾਂ ਨੂੰ ਸਟੈਂਡਬਾਇ ’ਤੇ ਰੱਖੇ। ਏਅਰ ਇੰਡੀਆ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਐਮਰਜੈਂਸੀ ਆਪਰੇਸ਼ਨ ਲਈ ਇਕ ਦਲ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਹਾਲਾਤ ਬੇਕਾਬੂ, ਹਵਾਈ ਅੱਡੇ 'ਤੇ ਗੋਲੀਬਾਰੀ 'ਚ 3 ਲੋਕਾਂ ਦੀ ਮੌਤ
ਇਸ ਵਿਚਾਲੇ ਖ਼ਬਰ ਹੈ ਕਿ ਏਅਰ ਇੰਡੀਆ ਦੀ ਦਿੱਲੀ ਤੋਂ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਫ਼ਲਾਈਟ ਨੇ 12.30 ਵਜੇ ਉਡਾਣ ਭਰਨੀ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਬੁਲ ਤੋਂ ਏਅਰ ਇੰਡੀਆ ਦੀ ਵਾਪਸੀ ਦੀ ਉਡਾਣ ਐਤਵਾਰ ਸ਼ਾਮ ਨੂੰ 129 ਯਾਤਰੀਆਂ ਨੂੰ ਲੈ ਕੇ ਦਿੱਲੀ ਪੁੱਜੀ।
ਇਹ ਵੀ ਪੜ੍ਹੋ : ਤਾਲਿਬਾਨ ਦੀ ਦਹਿਸ਼ਤ ਦੀ ਵ੍ਹਾਈਟ ਹਾਊਸ ਤੱਕ ਗੂੰਜ, ਅਫਗਾਨੀ ਲੋਕਾਂ ਦਾ ਬਾਈਡੇਨ ਖ਼ਿਲਾਫ਼ ਪ੍ਰਦਰਸ਼ਨ
ਅਧਿਕਾਰੀਆਂ ਨੇ ਕਿਹਾ ਕਿ (ਭਾਰਤੀ ਸਮੇਂ ਮੁਤਾਬਕ) ਦੁਪਹਿਰ ਕਰੀਬ ਪੌਣੇ ਇਕ ਵਜੇ ਏ. ਆਈ.-243 ਉਡਾਣ ਦਿੱਲੀ ਤੋਂ ਰਵਾਨਾ ਹੋਈ ਤੇ ਉਸ ਨੂੰ ਕਾਬੁਲ ਹਵਾਈ ਅੱਡੇ ਦੇ ਆਸਪਾਸ ਇਕ ਘੰਟੇ ਤਕ ਚੱਕਰ ਲਾਉਣਾ ਪਿਆ ਕਿਉਂਕਿ ਉਸ ਨੂੰ ਉਤਰਨ ਲਈ ਹਵਾਈ ਆਵਾਜਾਈ ਕੰਟਰੋਲ (ਏ. ਟੀ. ਸੀ.) ਤੋਂ ਇਜਾਜ਼ਤ ਨਹੀਂ ਮਿਲੀ ਸੀ, ਇਸ ਲਈ ਐਤਵਾਰ ਨੂੰ ਏ. ਆਈ.-243 ਦੀ ਉਡਾਣ ਦੀ ਆਮ ਸਮਾਂ ਮਿਆਦ ਇਕ ਘੰਟੇ ਚਾਲੀ ਮਿੰਟ ਦੀ ਬਜਾਏ ਦੋ ਘੰਟੇ ਪੰਜਾਹ ਮਿੰਟ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਨਿਯਮਾਂ ਦੇ ਉਲੰਘਣ ’ਤੇ ਜੈਪੁਰ ’ਚ ਹੁਣ ਤੱਕ 5 ਕਰੋੜ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ
NEXT STORY