ਯਮੁਨਾਨਗਰ — ਪਿਆਰ ਦੇ ਜਾਲ ਵਿਚ ਫੱਸ ਕੇ ਜਦੋਂ ਲੜਕੇ ਧੋਖਾ ਦਿੰਦੇ ਹਨ ਤਾਂ ਲੜਕੀਆਂ ਨੂੰ ਆਪਣੇ ਪਰਿਵਾਰ ਵਾਲਿਆਂ ਦੀ ਯਾਦ ਆਉਂਦੀ ਹੈ ਜਾਂ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗ ਜਾਂਦੀਆਂ ਹਨ। ਇੱਜ਼ਤ ਗਵਾਉਣ ਤੋਂ ਬਾਅਦ ਹੀ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਨਾਲ ਹੋ ਰਹੇ ਧੇਖੇ ਬਾਰੇ ਦੱਸਿਆ ਜਾਂਦਾ ਹੈ। ਇਸ ਸਮੇਂ ਤੱਕ ਬੁਹੁਤ ਦੇਰ ਹੋ ਚੁੱਕੀ ਹੁੰਦੀ ਹੈ। ਜ਼ਰੂਰਤ ਹੈ ਕਿ ਅੱਜਕੱਲ੍ਹ ਦੇ ਸਮਾਜ ਦੀ ਤਸਵੀਰ ਬੱਚੀਆਂ ਸਾਹਮਣੇ ਸਮਾਂ ਰਹਿੰਦੇ ਰੱਖੀ ਜਾਵੇ। ਤਾਂ ਜੋ ਉਹ ਪਿਆਰ ਦੇ ਨਾਮ 'ਤੇ ਵਾਰ-ਵਾਰ ਧੋਖਾ ਨਾ ਖਾਣ। ਇਸ ਦੀ ਸ਼ੁਰੂਆਤ ਹਰ ਪਰਿਵਾਰ ਨੂੰ ਆਪਣੇ ਘਰੋਂ ਹੀ ਕਰਨੀ ਚਾਹੀਦੀ ਹੈ।
ਤਾਜ਼ਾ ਮਾਮਲਾ ਯਮੁਨਾਨਗਰ ਦਾ ਹੈ ਜਿਥੇ ਪੁਲਸ ਨੇ ਢਾਬੇ 'ਤੇ ਕੰਮ ਕਰਨ ਵਾਲੇ ਲੜਕੇ 'ਤੇ ਬਲਾਤਕਾਰ ਅਤੇ ਉਸਦੇ ਦੋਸਤ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗਿਫ੍ਰਤਾਰੀ ਨਹੀਂ ਹੋ ਸਕੀ ਹੈ। ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਕਰਕੇ ਦੋਸ਼ੀ ਨੇ ਪਹਿਲਾਂ ਤਾਂ ਉਸਦੀ ਵੀਡੀਓ ਬਣਾਈ। ਇਸ ਵੀਡੀਓ ਦੇ ਨਾਮ 'ਤੇ ਦੋਸ਼ੀ ਲੜਕਾ ਉਸਨੂੰ ਡਰਾ ਧਮਕਾ ਕੇ ਵਾਰ-ਵਾਰ ਉਸ ਨਾਲ ਬਲਾਤਕਾਰ ਕਰਦਾ ਰਿਹਾ। ਇਸ ਦੇ ਨਾਲ ਹੀ ਉਸਨੂੰ ਵਿਆਹ ਕਰਵਾਉਣ ਦਾ ਵੀ ਝਾਂਸਾ ਦਿੰਦਾ ਰਿਹਾ।
ਵਿਦਿਆਰਥਣ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਲੜਕੀ ਗਰਭਵਤੀ ਹੋ ਗਈ।
ਪੀੜਤ ਵਿਦਿਆਰਥਣ ਦੀ ਨਾਨੀ ਨੇ ਪੁਲਸ ਨੂੰ ਦੱਸਿਆ ਕਿ ਉਸਦੀ 17 ਸਾਲ ਦੀ ਦੋਹਤੀ ਲੰਮੇ ਸਮੇਂ ਤੋਂ ਉਸ ਦੇ ਨਾਲ ਰਹਿ ਰਹੀ ਹੈ। ਵੀਰਵਾਰ ਸ਼ਾਮ ਨੂੰ ਉਸਦੀ ਦੋਹਤੀ ਘਰੋਂ ਕਿਤੇ ਚਲੀ ਗਈ। ਉਸਦੀ ਭਾਲ ਕੀਤੀ ਤਾਂ ਉਹ ਇੱਟਾਂ-ਭੱਠੇ ਦੇ ਕੋਲ ਮਿਲੀ। ਉਸਨੂੰ ਪੁੱਛਣ 'ਤੇ ਪੀੜਤਾ ਨੇ ਆਪਣੀ ਨਾਨੀ ਨੂੰ ਦੱਸਿਆ ਕਿ ਮਨੀਸ਼ ਰਾਣਾ ਨਾਮ ਦਾ ਲੜਕਾ ਉਸ ਨਾਲ ਇਕ ਸਾਲ ਤੋਂ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰ ਰਿਹਾ ਹੈ। ਇਸ ਦੌਰਾਨ ਉਸਨੇ ਆਪਣੇ ਮੋਬਾਈਲ 'ਤੇ ਉਸਦੀ(ਪੀੜਤਾ) ਦੀ ਵੀਡੀਓ ਵੀ ਬਣਾ ਕੇ ਰੱਖੀ ਹੈ। ਹੁਣ ਉਸ ਵੀਡੀਓ ਦੇ ਨਾਂ 'ਤੇ ਉਸਨੂੰ ਬਲੈਕਮੇਲ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸਦੇ ਦੋਸਤ ਰਵੀ ਪੰਡਿਤ ਨੇ ਵੀ ਉਸ ਨਾਲ ਛੇੜਛਾੜ ਕੀਤੀ ਹੈ। ਛੱਪਰ ਪੁਲਸ ਨੇ ਦੱਸਿਆ ਕਿ ਸ਼ਿਕਾਇਤ 'ਤੇ ਯੂ.ਪੀ. ਨਿਵਾਸੀ ਮਨੀਸ਼ ਰਾਣਾ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਛੇੜਛਾੜ ਦੇ ਦੋਸ਼ੀ ਰਵੀ ਪੰਡਿਤ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀ ਫਰਾਰ ਹਨ।
ਹੁਣ ਟਵਿੱਟਰ 'ਤੇ ਬਦਲ ਗਿਆ ਰਾਹੁਲ ਗਾਂਧੀ ਦਾ ਪਤਾ
NEXT STORY