ਰੋਹਤਾਸ- ਬਿਹਾਰ 'ਚ ਰੋਹਤਾਸ ਜ਼ਿਲ੍ਹੇ ਦੇ ਨਾਸਰੀਗੰਜ ਥਾਣਾ ਖੇਤਰ ਦੇ ਇਕ ਪਿੰਡ 'ਚ ਵੀਰਵਾਰ ਦੀ ਰਾਤ ਕੋਚਿੰਗ ਤੋਂ ਘਰ ਪਰਤ ਰਹੀ 12 ਸਾਲਾ ਵਿਦਿਆਰਥਣ ਨਾਲ ਜਬਰ ਜ਼ਿਨਾਹ ਕਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰ ਜ਼ਿਨਾਹ ਪੀੜਤ ਕੁੜੀ ਦੀ ਲਾਸ਼ ਪਿੰਡ ਦੇ ਹੀ ਸੜਕ ਕਿਨਾਰੇ ਪਈ ਹੋਈ ਮਿਲੀ। ਘਟਨਾ ਬਾਰੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਪਿੰਡ ਦੇ ਹੀ ਇਕ ਕੋਚਿੰਗ 'ਚ ਪੜ੍ਹਨ ਲਈ ਗਈ ਸੀ। ਵੀਰਵਾਰ ਦੀ ਰਾਤ 7.30 ਵਜੇ ਤੱਕ ਜਦੋਂ ਉਹ ਆਪਣੇ ਕੋਚਿੰਗ ਤੋਂ ਘਰ ਲਈ ਨਿਕਲੀ ਤਾਂ ਰਸਤੇ 'ਚ ਦੋਸ਼ੀਆਂ ਨੇ ਉਸ ਨਾਲ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਕੇ ਲਾਸ਼ ਸੜਕ ਕਿਨਾਰੇ ਸੁੱਟ ਦਿੱਤਾ।
ਇਹ ਵੀ ਪੜ੍ਹੋ : ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...
ਰਾਤ ਨੂੰ ਬੱਚੀ ਦੇ ਘਰ ਵਾਪਸ ਨਹੀਂ ਆਉਣ 'ਤੇ ਪਰਿਵਾਰ ਵਾਲੇ ਉਸ ਦੀ ਖੋਜ 'ਚ ਨਿਕਲੇ। ਇਸੇ ਦੌਰਾਨ ਉਨ੍ਹਾਂ ਨੂੰ ਬੱਚੀ ਸੜਕ ਕਿਨਾਰੇ ਮ੍ਰਿਤਕ ਹਾਲਤ 'ਚ ਮਿਲੀ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਪਿੰਡ ਵਾਸੀਆਂ ਨੇ ਦਿੱਤੀ। ਡੌਗ ਸਕਵਾਇਡ ਅਤੇ ਫੋਰੈਂਸਿਕ ਜਾਂਚ ਟੀਮ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਜਾਂਚ ਕੀਤੀ। ਪੁਲਸ ਸੁਪਰਡੈਂਟ ਰੌਸ਼ਨ ਕੁਮਾਰ ਨੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰ ਕੇ ਦੱਸਿਆ ਕਿ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਡਾਕਟਰਾਂ ਦੀ ਟੀਮ ਗਠਿਤ ਕਰ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਅਪਰਾਧੀਆਂ ਦੀ ਪਛਾਣ ਤੋਂ ਬਾਅਦ ਸਪੀਡੀ ਟ੍ਰਾਇਲ ਚਲਾਇਆ ਜਾਵੇਗਾ। ਦੱਸਣਯੋਗ ਹੈ ਕਿ 22 ਨਵੰਬਰ ਨੂੰ ਜਲੰਧਰ ਵਿਖੇ 13 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਰੂਹ ਕੰਬਾਊ ਹਾਦਸਾ ! ਸਕੂਲ ਵੈਨ ਦੀ ਟੱਕਰ ਨਾਲ ਦੋ ਸਾਲਾ ਬੱਚੀ ਦੀ ਦਰਦਨਾਕ ਮੌਤ
NEXT STORY