ਪਲਵਲ (ਭਾਸ਼ਾ)- ਪਲਵਲ ਦੇ ਇਕ ਪਿੰਡ 'ਚ ਹੋਲੀ ਦੇ ਤਿਉਹਾਰ ਤੋਂ ਬਾਅਦ ਨਹਾਉਣ ਗਏ 4 ਬੱਚੇ ਤਾਲਾਬ 'ਚ ਡੁੱਬ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਿਡੁਕੀ ਪਿੰਡ ਦੇ ਹਰਸ਼ਿਤ (14), ਨਮਨ (12), ਭੋਲਾ (13) ਅਤੇ ਰਾਜ (15) ਸ਼ੁੱਕਰਵਾਰ ਸ਼ਾਮ ਉੱਥੋਂ ਦੇ ਸਿੱਧ ਬਾਬਾ ਮੰਦਰ 'ਚ ਹੋਲੀ 'ਚ ਆਯੋਜਿਤ ਮੇਲਾ ਦੇਖਣ ਤੋਂ ਬਾਅਦ ਤਾਲਾਬ 'ਤੇ ਗਏ ਸਨ।
ਪੁਲਸ ਨੇ ਦੱਸਿਆ ਕਿ ਮਦਦ ਲਈ ਬੱਚਿਆਂ ਦੀ ਚੀਕ ਸੁਣ ਕੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਇਕ ਮੁੰਡੇ ਦੀ ਮੌਤ ਹੋ ਚੁਕੀ ਸੀ, ਹੋਰ ਤਿੰਨ ਦੀ ਬਾਅਦ 'ਚ ਇਕ ਹਸਪਤਾਲ 'ਚ ਮੌਤ ਹੋ ਗਈ। ਹੋਡਲ ਦੇ ਪੁਲਸ ਡਿਪਟੀ ਸੁਪਰਡੈਂਟ ਸੱਜਨ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ।
ਜਾਮੀਆ ਮਿਲੀਆ ਇਸਲਾਮੀਆ ਦੇ 52 ਵਿਦਿਆਰਥੀਆਂ ਨੇ UPSC ਪ੍ਰੀਖਿਆ ਕੀਤੀ ਪਾਸ, ਹੁਣ ਇੰਟਰਵਿਊ ਦੀ ਵਾਰੀ
NEXT STORY