ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਰੂਝਾਨ ਆਉਂਦਿਆਂ ਹੀ ਦੇਸ਼ ਮੋਦੀਮਯ ਹੋ ਗਿਆ। ਭਾਜਪਾ ਨੂੰ ਸ਼ਾਨਦਾਰ ਜਿੱਤ ਵੱਲ ਵਧਦਾ ਦੇਖ ਕੇ ਮੋਦੀ ਭਗਤ ਖੁਸ਼ੀ ਨਾਲ ਝੂੰਮ ਉੱਠੇ। ਦੇਸ਼ ਤੋਂ ਲੈ ਕੇ ਵਿਦੇਸ਼ ਤਕ ਹਰ ਥਾਂ 'ਮੋਦੀ ਆ ਗਿਆ' ਦੀ ਗੂੰਝ ਸੁਣਾਈ ਦੇ ਰਹੀ ਹੈ। ਹੁਣ ਖੁਸ਼ੀ ਦਾ ਮਾਹੌਲ ਹੋਵੇ ਅਤੇ ਭਾਜਪਾ ਵਿਰੋਧੀਆਂ ਦੀ ਗੱਲ ਨਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ। ਲੋਕਾਂ 'ਚ ਮੋਦੀ ਦੀ ਜਿੱਤ ਦੀ ਖੁਸ਼ੀ ਇੰਨੀ ਨਹੀਂ ਹੈ ਜਿੰਨੀ ਵਿਰੋਧੀ ਦੀ ਹਾਰ ਦੀ ਹੈ। ਦਰਅਸਲ 'ਰਾਫੇਲ', 'ਚੌਕੀਦਾਰ ਚੋਰ ਹੈ' ਵਰਗੇ ਮੁੱਦਿਆਂ ਦੇ ਸਹਾਰੇ ਮੋਦੀ ਦੀ ਸੂਨਾਮੀ ਰੋਕਣ ਚੱਲਿਆ ਵਿਰੋਧੀ ਖੁਦ ਹੀ ਡੁੱਬ ਗਿਆ। ਖੇਡ ਇਥੇ ਹੀ ਨਹੀਂ ਖਤਮ ਹੋਇਆ ਹਾਲੇ ਤਾਂ ਈ.ਵੀ.ਐੱਮ. ਵੀ ਖੋਲ੍ਹਿਆ ਜਾਵੇਗਾ। ਖੈਰ ਇੰਨਾ ਜ਼ਰੂਰੀ ਹੈ ਕਿ ਫਿਰ ਇਕ ਵਾਰ ਮੋਦੀ ਸਰਕਾਰ। ਸੋਸ਼ਲ ਮੀਡੀਆ 'ਤੇ ਵੀ ਇਹ 'ਮੋਦੀ ਆ ਗਿਆ' ਟ੍ਰੈਂਡ ਕਰ ਰਿਹਾ ਹੈ, ਜਿਥੇ ਵਿਰੋਧੀ ਦੇ ਕਾਫੀ ਮਜੇ ਲਈ ਜਾ ਰਹੇ ਹਨ। ਲੋਕ ਰਾਹੁਲ ਗਾਂਧੀ 'ਤੇ ਚੁਟਕੀ ਲੈਂਦੇ ਹੋਏ ਪੁੱਛ ਰਹੇ ਹਨ ਕਿ ਫਿਰ ਇਕ ਵਾਰ ਮੋਦੀ ਸਰਕਾਰ ਤੇਰਾ ਕੀ ਬਣੂ ਯਾਰ।






ਬੀਜੇਪੀ ਦਫਤਰ ਪਹੁੰਚੇ ਮੋਦੀ, ਵਰਕਰਾਂ ਨੂੰ ਕਰਨਗੇ ਸੰਬੋਧਿਤ
NEXT STORY