ਸਿਰਸਾ- ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਯਾਨੀ ਮੰਗਲਵਾਰ ਨੂੰ ਵੱਖ-ਵੱਖ ਸੰਗਠਨਾਂ ਦੀ ਅਪੀਲ 'ਤੇ ਪ੍ਰਦੇਸ਼ ਭਰ ਦੇ ਕਿਸਾਨ ਬਰਨਾਲਾ ਰੋਡ ਸਥਿਤ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕੈਬਨਿਟ ਮੰਤਰੀ ਰਣਜੀਤ ਚੌਟਾਲਾ ਦੇ ਘਰ ਦਾ ਘਿਰਾਓ ਕਰਨ ਪਹੁੰਚੇ। ਬਰਨਾਲਾ ਰੋਡ 'ਤੇ ਭੁਮਣਸ਼ਾਹ ਚੌਕ ਦੇ ਦੋਹਾਂ ਪਾਸੇ ਪੁਲਸ ਨੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਸਨ ਪਰ ਫਿਰ ਵੀ ਕਿਸਾਨਾਂ ਨੇ ਬੈਰੀਕੇਡਜ਼ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਉੱਪ ਮੁੱਖ ਮੰਤਰੀ ਦੇ ਘਰੋਂ ਕਰੀਬ 150 ਮੀਟਰ ਪਹਿਲਾਂ ਹੀ ਬੈਰੀਕੇਡਿੰਗ 'ਤੇ ਪੁਲਸ ਨੇ ਸੁਰੱਖਿਆ ਘੇਰਾ ਬਣਾ ਰੱਖਿਆ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪੱਥਰਬਾਜ਼ੀ ਕੀਤੀ, ਜਿਸ ਨਾਲ ਇਕ ਕਿਸਾਨ ਦੇ ਸਿਰ 'ਤੇ ਸੱਟ ਲੱਗੀ।
ਇਸ ਤੋਂ ਬਾਅਦ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੈਨਨ ਦੀ ਵਰਤੋਂ ਕਰ ਕੇ ਕਿਸਾਨਾਂ ਨੂੰ ਦੌੜਿਆ। ਇਸ ਨਾਲ ਬਰਨਾਲਾ ਰੋਡ 'ਤੇ ਸਥਿਤੀ ਤਣਾਅਪੂਰਨ ਬਣ ਗਈ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਭੁਮਣਸ਼ਾਹ ਚੌਕ 'ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਟ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਉੱਪਰੋਂ ਛਾਲ ਮਾਰ ਕੇ ਅੱਗੇ ਵਧਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਵਿਚ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਲੋਕਾਂ ਦੀ ਅਪੀਲ 'ਤੇ ਮਾਮਲਾ ਕੁਝ ਸ਼ਾਂਤ ਹੋਇਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਸੜਕ 'ਤੇ ਜਾਮ ਲਗਾ ਕੇ ਬੈਠ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅੱਜ ਉੱਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਨਾਲ ਮੁਲਾਕਾਤ ਕਰ ਕੇ ਹੀ ਜਾਣਗੇ।
NDA 'ਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਜਗਨ ਮੋਹਨ ਰੈੱਡੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ
NEXT STORY