ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਮਾਮਲੇ 'ਚ ਸੋਮਵਾਰ ਨੂੰ ਦਿੱਲੀ ਕੋਰਟ ਨੇ ਵਿਚੋਲੇ ਸੁਸ਼ੇਨ ਮੋਹਨ ਗੁਪਤਾ ਦੀ ਨਿਆਇਕ ਹਿਰਾਸਤ 23 ਮਈ ਤੱਕ ਵਧਾ ਦਿੱਤੀ ਹੈ। ਜਾਂਚ ਏਜੰਸੀਆਂ ਅਨੁਸਾਰ ਮਾਮਲੇ 'ਚ ਸਰਕਾਰੀ ਗਵਾਹ ਬਣੇ ਰਾਜੀਵ ਸਕਸੈਨਾ ਦੇ ਖੁਲਾਸਿਆਂ ਤੋਂ ਬਾਅਦ ਹੀ ਗੁਪਤਾ ਦੀ ਭੂਮਿਕਾ ਸਾਹਮਣੇ ਆਈ। ਇਸ ਤੋਂ ਪਹਿਲਾਂ ਦੀ ਸੁਣਵਾਈ 'ਚ ਸੁਸ਼ੇਨ ਮੋਹਨ ਗੁਪਤਾ ਦੀ ਹਿਰਾਸਤ ਵਧਾ ਕੇ 20 ਅਪ੍ਰੈਲ ਕੀਤੀ ਗਈ ਸੀ ਪਰ 20 ਅਪ੍ਰੈਲ ਨੂੰ ਵੀ ਸੁਣਵਾਈ ਕਰਦੇ ਹੋਏ ਕੋਰਟ ਨੇ ਸੁਸ਼ੇਨ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਉਦੋਂ ਗੁਪਤਾ ਦੇ ਵਕੀਲ ਨੇ ਕੋਰਟ ਤੋਂ ਕਿਸੇ ਵੱਖ ਸੈੱਲ 'ਚ ਟਰਾਂਸਫਰ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਕਿਹਾ ਸੀ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਇਸ ਮਾਮਲੇ 'ਚ ਵਕੀਲ ਗੌਤਮ ਖੇਤਾਨ ਅਤੇ ਕਥਿਤ ਬ੍ਰਿਟਿਸ਼ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਗ੍ਰਿਫਤਾਰ ਕਰ ਚੁਕਿਆ ਹੈ।
ਜ਼ਿਕਰਯੋਗ ਹੈ ਕਿ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦਾ ਮਾਮਲੇ 'ਚ ਈ.ਡੀ. ਨੇ ਵਿਚੋਲੇ ਸੁਸ਼ੇਲ ਮੋਹਨ ਗੁਪਤਾ (44) ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ 'ਚ ਐਡਵੋਕੇਟ ਗੌਤਮ ਖੇਤਾਨ ਅਤੇ ਬ੍ਰਿਟਿਸ਼ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਈ.ਡੀ. ਦਾ ਦੋਸ਼ ਹੈ ਕਿ ਖੇਤਾਨ ਦੀ ਮਿਲੀਭਗਤ ਨਾਲ ਸੁਸ਼ੇਨ ਨੇ ਇੰਟਰਸਟੇਲਰ ਟੈਕਨਾਲੋਜੀਸ ਦੇ ਖਾਤਿਆਂ 'ਚ ਆਈ ਰਿਸ਼ਵਤ ਦੀ ਰਕਮ ਨੂੰ ਵੱਖ-ਵੱਖ ਦੇਸ਼ਾਂ 'ਚ ਸਥਿਤ ਕੰਪਨੀਆਂ ਰਾਹੀਂ ਅੱਗੇ ਟਰਾਂਸਫਰ ਕੀਤਾ ਸੀ।
SIM-Swap ਯਾਨੀ ਕਿ ਪੂਰਾ ਬੈਂਕ ਖਾਤਾ ਮਿੰਟਾਂ 'ਚ ਖਾਲੀ, ਜਾਣੋ ਬਚਣ ਦਾ ਤਰੀਕਾ
NEXT STORY