ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਏ.ਆਈ. ਦੀ ਮਦਦ ਨਾਲ ਪਹਿਲੀ ਵਾਰ ਸਰਕਾਰੀ ਡਾਕਟਰਾਂ ਤੇ ਮੈਡੀਕਲ ਸਟੋਰ ਮਾਲਕਾਂ ਵੱਲੋਂ ਕਰੋੜਾਂ ਰੁਪਏ ਦੇ ਘਪਲੇ ਦਾ ਖ਼ੁਲਾਸਾ ਕੀਤਾ ਗਿਆ ਹੈ।
ਜਾਂਚ 'ਚ ਸਾਹਮਣੇ ਆਇਆ ਹੈ ਕਿ ਕਈ ਡਾਕਟਰਾਂ ਨੇ ਲੱਖਾਂ ਦੀਆਂ ਮਹਿੰਗੀਆਂ ਦਵਾਈਆਂ ਦੇ ਨਾਲ-ਨਾਲ ਇਕ ਹੀ ਮਰੀਜ਼ ਦੀ ਰਿਪੋਰਟ ਨੂੰ ਕਈ ਵਾਰ ਦਿਖਾ ਕੇ ਮਰੀਜ਼ਾਂ ਤੋਂ ਲੱਖਾਂ ਰੁਪਏ ਠੱਗੇ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੈਸਾ ਵਸੂਲਣ ਤੋਂ ਇਲਾਵਾ ਡਾਕਟਰਾਂ 'ਤੇ ਪੈਨਲਟੀ ਵੀ ਠੋਕੀ ਗਈ ਹੈ।
ਇਹ ਵੀ ਪੜ੍ਹੋ- ਸਸਕਾਰ 'ਤੇ ਜਾ ਰਹੇ ਪਰਿਵਾਰ ਨੂੰ ਰਸਤੇ 'ਚ ਹੀ 'ਮੌਤ' ਨੇ ਆ ਪਾਇਆ ਘੇਰਾ, ਭਿਆਨਕ ਹਾਦਸੇ 'ਚ 3 ਦੀ ਗਈ ਜਾਨ
ਏ.ਆਈ. ਨੇ ਇੰਝ ਕੀਤਾ ਖ਼ੁਲਾਸਾ
ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਡਾ. ਕੇਸਰ ਸਿੰਘ, ਜੋ ਕਿ ਪੀ.ਐੱਮ.ਓ. ਸੀ, ਨੇ ਆਪਣੀ ਪਤਨੀ, ਮਾਂ ਤੇ 2 ਪੁੱਤਰਾਂ ਲਈ 38 ਲੱਖ ਤੋਂ ਵੀ ਵੱਧ ਦੀ ਦਵਾਈ ਲਿਖ ਦਿੱਤੀ, ਜਿਨ੍ਹਾਂ 'ਚੋਂ ਵਿਭਾਗ ਨੇ 34 ਲੱਖ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਮਾਮਲੇ ਦੀ ਜਾਂਚ ਜਦੋਂ ਏ.ਆਈ. ਨੇ ਕੀਤੀ ਤਾਂ ਜਾਂਚ 'ਚ ਸਾਹਮਣੇ ਆਇਆ ਕਿ ਪਰਚੀਆਂ 'ਚ 400 ਤੋਂ ਵੀ ਜ਼ਿਆਦਾ ਵਾਰ ਇਕ ਹੀ ਤਰ੍ਹਾਂ ਦੀਆਂ ਦਵਾਈਆਂ ਲਿਖੀਆਂ ਹੋਈਆਂ ਸਨ।
ਇਸ ਤੋਂ ਬਾਅਦ ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ 'ਚ ਖੈਰਥਲ ਦੀ ਇਕ ਮਹਿਲਾ ਡਾਕਟਰ ਮਨੀਸ਼ਾ ਚੌਧਰੀ ਨੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਨੂੰ ਲਿਵਰ ਦੀਆਂ ਮਹਿੰਗੀਆਂ ਦਵਾਈਆਂ ਲਿਖ ਦਿੱਤੀਆਂ, ਜਿਸ ਦੀ ਏ.ਆਈ. ਰਾਹੀਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਡਾਕਟਰ ਨੇ ਇਕ ਹੀ ਦਵਾਈ ਨੂੰ ਕੁਝ ਅੱਖਰ ਬਦਲ-ਬਦਲ ਕੇ ਲਿਖਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੱਲ ਮਿਲਣ ਆਇਆ ਸੀ ਪਰਿਵਾਰ, ਅੱਜ MBBS ਦੀ ਵਿਦਿਆਰਥਣ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY