ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪਰੇਸ਼ਨਜ਼’ ਯੂਨਿਟ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਚਿੱਠੀ ਲਿਖ ਕੇ ਏਮਸ ਦੇ ਸਰਵਰ ’ਤੇ ਹੋਏ ਹਮਲੇ ਦੀ ਜਾਂਚ ਲਈ ਚੀਨ ਅਤੇ ਹਾਂਗਕਾਂਗ ਦੀਆਂ ਈਮੇਲ ਆਈਡੀਜ਼ ਦੇ ਆਈ.ਪੀ. ਪਤਿਆਂ ਦੀ ਪੁਸ਼ਟੀ ਕਰਨ ਲਈ ਇੰਟਰਪੋਲ ਕੋਲੋਂ ਇਸ ਬਾਰੇ ਜਾਣਕਾਰੀ ਮੰਗਣ ਲਈ ਕਿਹਾ ਹੈ। ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਸੀ. ਬੀ..ਆਈ. ਇੰਟਰਪੋਲ ਦੇ ਵਿਸ਼ਿਆਂ ਲਈ ਭਾਰਤ ਦੀ ਨੋਡਲ ਏਜੰਸੀ ਹੈ। ਸੂਤਰਾਂ ਨੇ ਦੱਸਿਆ ਕਿ ਏਮਸ ਦਿੱਲੀ ਦੇ ਸਰਵਰ ’ਤੇ ਹੋਏ ਹਮਲੇ ਦਾ ਚੀਨ ਅਤੇ ਹਾਂਗਕਾਂਗ ਨਾਲ ਸਬੰਧ ਹੋਣ ਦਾ ਸ਼ੱਕ ਹੈ। ਮਾਮਲੇ ’ਚ ਹੋਰ ਵੇਰਵੇ ਮੰਗੇ ਗਏ ਹਨ ਜੋ ਚੀਨ ਅਤੇ ਹਾਂਗਕਾਂਗ ਸਥਿਤ ਕੰਪਨੀਆਂ ਤੋਂ ਲਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਏਮਸ ਦਿੱਲੀ ਨੂੰ 23 ਨਵੰਬਰ ਨੂੰ ਕਥਿਤ ਤੌਰ ’ਤੇ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਇਸ ਦਾ ਸਰਵਰ ਡਾਊਨ ਹੋ ਗਿਆ ਸੀ। 25 ਨਵੰਬਰ ਨੂੰ ਦਿੱਲੀ ਪੁਲਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼ ਯੂਨਿਟ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਏਜੰਸੀਆਂ ਦੀ ਸਲਾਹ ’ਤੇ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ।
ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤੇ ਭਾਰਤ, ਪ੍ਰਿਯੰਕਾ ਗਾਂਧੀ ਤੇ ਖੜਗੇ ਨਾਲ ਕੀਤੀ ਮੁਲਾਕਾਤ
NEXT STORY