ਨਵੀਂ ਦਿੱਲੀ— ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐੱਸ. ਭਦੌਰੀਆ 5 ਦਿਨ ਦੀ ਯਾਤਰਾ ’ਤੇ ਅੱਜ ਯਾਨੀ ਕਿ ਸੋਮਵਾਰ ਨੂੰ ਫਰਾਂਸ ਰਵਾਨਾ ਹੋ ਗਏ। ਹਵਾਈ ਫ਼ੌਜ ਮੁਖੀ ਦੀ ਯਾਤਰਾ ਦਾ ਉਦੇਸ਼ ਦੋਹਾਂ ਹਵਾਈ ਸੈਨਾਵਾਂ ਵਿਚਾਲੇ ਸਹਿਯੋਗ ਨੂੰ ਹੋਰ ਵਧਾਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਦੀ ਫਰਾਂਸ ਯਾਤਰਾ ਤੋਂ ਪਹਿਲਾਂ ਹੋ ਰਹੀ ਇਸ ਯਾਤਰਾ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
23 ਅਪ੍ਰੈਲ ਤੱਕ ਦੀ ਆਪਣੀ ਯਾਤਰਾ ਦੌਰਾਨ ਏਅਰ ਚੀਫ਼ ਮਾਰਸ਼ਲ ਫਰਾਂਸ ਦੇ ਸੀਨੀਅਰ ਫ਼ੌਜੀ ਅਗਵਾਈ ਨਾਲ ਬੈਂਠਕਾਂ ਅਤੇ ਚਰਚਾ ਕਰਨਗੇ। ਨਾਲ ਹੀ ਉਹ ਕੁਝ ਏਅਰਬੇਸ ਅਤੇ ਪਰਿਚਾਲਨ ਕੇਂਦਰਾਂ ਦਾ ਦੌਰਾ ਵੀ ਕਰਨਗੇ। ਉਨ੍ਹਾਂ ਦੀ ਯਾਤਰਾ ਤੋਂ ਪਹਿਲਾਂ ਫਰਵਰੀ ’ਚ ਫਰਾਂਸੀਸੀ ਹਵਾਈ ਫ਼ੌਜ ਦੇ ਮੁਖੀ ਜਨਰਲ ਫਿਲਿਪ ਲੇਵਿਨੇ ਭਾਰਤ ਦੇ ਦੌਰੇ ’ਤੇ ਆਏ ਸਨ। ਹਾਲ ਹੀ ਦੇ ਦਿਨਾਂ ਵਿਚ ਦੋਹਾਂ ਹਵਾਈ ਫ਼ੌਜੀਆਂ ਵਿਚਾਲੇ ਸੰਚਾਲਨ ਦੇ ਖੇਤਰਾਂ ਵਿਚ ਸਹਿਯੋਗ ਵਧਿਆ ਹੈ ਅਤੇ ਉਹ ਸੰਯੁਕਤ ਹਵਾਈ ਯੁੱਧ ਅਭਿਆਸ ਲੜੀ ‘ਗਰੂੜ’ ’ਚ ਹਿੱਸਾ ਲੈ ਰਹੇ ਹਨ। ਹਵਾਈ ਫ਼ੌਜ ਮੁਖੀ ਦੀ ਇਹ ਯਾਤਰਾ ਆਪਸੀ ਸਹਿਯੋਗ ਨੂੰ ਵਧਾਉਣ ਵਿਚ ਮਹੱਤਵਪੂਰਨ ਸਾਬਤ ਹੋਵੇਗੀ।
ਸ਼ਰਮਨਾਕ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲ਼ਾ ਘੁੱਟ ਕੀਤਾ ਕਤਲ
NEXT STORY