ਨਵੀਂ ਦਿੱਲੀ (ਭਾਸ਼ਾ)- ਏਅਰ ਇੰਡੀਆ ਨੇ ਆਪਣੇ ਸਥਾਈ ਕਰਮਚਾਰੀਆਂ ਲਈ 'ਹਫਤੇ 'ਚ ਘੱਟ ਦਿਨ ਕੰਮ ਦੀ ਯੋਜਨਾ' ਪੇਸ਼ ਕੀਤੀ ਹੈ। ਇਸ ਤਹਿਤ ਪਾਇਲਟਾਂ ਅਤੇ ਕੈਬਿਨ ਕਰੂ ਮੈਂਬਰਾਂ ਨੂੰ ਛੱਡ ਕੇ ਏਅਰਲਾਈਨ ਦੇ ਸਥਾਈ ਕਰਮਚਾਰੀ ਹਫਤੇ 'ਚ ਤਿੰਨ ਦਿਨ ਕੰਮ ਦੇ ਬਦਲ ਦੀ ਚੋਣ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ 60 ਫੀਸਦੀ ਤਨਖਾਹ ਦਿੱਤੀ ਜਾਵੇਗੀ। ਏਅਰਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਾਅ ਲਾਗੂ ਕਰਨ ਦਾ ਮਕਸੱਦ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਏਅਰ ਇੰਡੀਆ ਦੀ ਨਕਦੀ ਦੀ ਕਮੀ ਦੀ ਸਥਿਤੀ ਨੂੰ ਸੁਧਾਰਨਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਸਥਾਈ ਕਰਮਚਾਰੀ ਇਸ ਬਦਲ ਨੂੰ ਚੁਣਨਗੇ, ਉਹ ਇਸ ਯੋਜਨਾ ਨੂੰ ਇਕ ਸਾਲ ਤੱਕ ਲਈ ਅਪਣਾ ਸਕਦੇ ਹਨ। ਇਸ ਮਹਾਮਾਰੀ ਨਾਲ ਜਹਾਜ਼ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸੰਕਟ 'ਚ ਲਗਭਗ ਸਾਰੀਆਂ ਏਅਰਲਾਇੰਸ ਨੇ ਆਪਣੀ ਨਕਦੀ ਦੀ ਕਮੀ ਨੂੰ ਸੁਧਾਰਨ ਲਈ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ ਅਤੇ ਛਾਂਟੀ ਵਰਗੇ ਕਦਮ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਕਰਮਚਾਰੀ ਹਫਤੇ 'ਚ ਘੱਟ ਦਿਨ ਕੰਮ ਦਾ ਬਦਲ ਚੁਣਨਗੇ, ਉਨ੍ਹਾਂ ਨੂੰ ਬਾਕੀ ਦਿਨਾਂ 'ਚ ਕਿਸੇ ਹੋਰ ਰੋਜ਼ਗਾਰ ਦੇ ਬਦਲ ਦੀ ਇਜਾਜ਼ਤ ਨਹੀਂ ਹੋਵੇਗੀ।
ਹਸਪਤਾਲ 'ਚ ਵੈਂਟੀਲੇਟਰ ਦਾ ਪਲੱਗ ਹਟਾ ਕੇ ਚਲਾ ਦਿੱਤਾ ਕੂਲਰ, ਮਰੀਜ਼ ਦੀ ਮੌਤ
NEXT STORY