ਨਵੀਂ ਦਿੱਲੀ— ਏਅਰ ਇੰਡੀਆ ਕੋਰੋਨਾ ਵਾਇਰਸ ਸੰਕਰਮਣ ਅਤੇ ਤਾਲਾਬੰਦੀ ਕਾਰਨ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 36 ਉਡਾਣਾਂ ਚਲਾਏਗੀ।
ਜਾਣਕਾਰੀ ਮੁਤਾਬਕ, ਇਹ ਉਡਾਣਾਂ ਵੰਦੇ ਭਾਰਤ ਮਿਸ਼ਨ ਤਹਿਤ ਚਲਾਈਆਂ ਜਾਣਗੀਆਂ। ਇਹ ਸਾਰੀਆਂ 36 ਉਡਾਣਾਂ 11 ਤੋਂ 19 ਜੁਲਾਈ ਤੱਕ ਚੱਲਣਗੀਆਂ।
6 ਜੁਲਾਈ, 2020 ਨੂੰ ਅਮਰੀਕਾ ਲਈ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਮੇਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਵੇਗੀ। ਨਿਊਯਾਰਕ 'ਚ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਉੱਥੇ ਹੀ, ਸ਼ਿਕਾਗੋ 'ਚ ਸਵੇਰੇ 9.30 ਵਜੇ ਬੁਕਿੰਗ ਸ਼ੁਰੂ ਹੋਵੇਗੀ, ਜਦੋਂ ਕਿ ਸੈਨ ਫਰਾਂਸਿਸਕੋ 'ਚ ਸਵੇਰੇ 7.30 ਵਜੇ ਬੁਕਿੰਗ ਸ਼ੁਰੂ ਹੋਵੇਗੀ।
ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਭਾਰਤ ਨੇ ਕੌਮਾਂਤਰੀ ਉਡਾਣਾਂ ਨੂੰ ਮੁਅੱਤਲ ਕੀਤਾ ਹੋਇਆ ਹੈ। ਅਜਿਹੀ ਸਥਿਤੀ 'ਚ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਤਹਿਤ ਕਈ ਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਵੀ ਹੋਈ ਹੈ। ਹੁਣ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਏਅਰ ਇੰਡੀਆ 36 ਜਹਾਜ਼ਾਂ ਦਾ ਸੰਚਾਲਨ ਕਰੇਗੀ।
ਕੁਲਗਾਮ ਮੁਕਾਬਲੇ 'ਚ ਮਾਰੇ ਗਏ ਹਿਜ਼ਬੁਲ ਦੇ 2 ਅੱਤਵਾਦੀ ਨਿਕਲੇ ਕੋਵਿਡ-19 ਪਾਜ਼ੇਟਿਵ
NEXT STORY