ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਹੈ ਕਿ ਕੁਲਗਾਮ 'ਚ ਸ਼ਨੀਵਾਰ ਨੂੰ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਢੇਰ 2 ਅੱਤਵਾਦੀਆਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਪੁਲਸ ਦੇ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਕਾਨੂੰਨੀ ਮੈਡੀਕਲ ਜਾਂਚ ਦੇ ਅਧੀਨ ਮ੍ਰਿਤਕ ਅੱਤਵਾਦੀਆਂ ਦੇ ਨਮੂਨੇ ਕੋਰੋਨਾ ਜਾਂਚ ਲਈ ਭੇਜੇ ਗਏ, ਜਿਸ ਦੀ ਰਿਪੋਰਟ ਅੱਜ ਮਿਲੀ ਅਤੇ ਉਸ 'ਚ ਦੋਹਾਂ ਅੱਤਵਾਦੀਆਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਪ੍ਰੋਟੋਕਾਲ ਦੇ ਅਧੀਨ ਦੋਵੇਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬਾਰਾਮੂਲਾ 'ਚ ਦਫ਼ਨਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਕੋਰਨੋਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਤਿੰਨ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 130 ਹੋ ਚੁਕੀ ਹੈ। ਉੱਥੇ ਹੀ ਇਸ ਇਨਫੈਕਸ਼ਨ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 7,695 ਹੈ।
ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ 'ਕੋਵਿਡ-19' ਹਸਪਤਾਲ ਦਾ ਕੀਤਾ ਦੌਰਾ
NEXT STORY