ਨੈਸ਼ਨਲ ਡੈਸਕ- ਦਿੱਲੀ-ਐੱਨਸੀਆ ਅਤੇ ਆਸ-ਪਾਸ ਦੇ ਸ਼ਹਿਰਾਂ 'ਚ ਵਧ ਰਿਹਾ ਹਵਾ ਪ੍ਰਦੂਸ਼ਣ ਹੁਣ ਸਿਰਫ਼ ਫੇਫੜਿਆਂ ਤੱਕ ਸੀਮਿਤ ਨਹੀਂ ਰਿਹਾ, ਬਲਕਿ ਇਹ ਲਿਵਰ ਦੀ ਸਿਹਤ ਲਈ ਵੀ ਗੰਭੀਰ ਖਤਰੇ ਦਾ ਕਾਰਨ ਬਣ ਰਿਹਾ ਹੈ। ਇੰਸਟੀਚਿਊਟ ਆਫ਼ ਲਿਵਰ ਐਂਡ ਬਿਲਿਆਰੀ ਸਾਇੰਸਿਜ਼ ਦੇ ਡਾਇਰੈਕਟਰ ਡਾ. ਸ਼ਿਵ ਕੁਮਾਰ ਸਰਿਨ ਦੇ ਮੁਤਾਬਕ, ਪ੍ਰਦੂਸ਼ਿਤ ਹਵਾ 'ਚ ਮੌਜੂਦ ਹਾਨੀਕਾਰਕ ਕਣ ਅਤੇ ਕੈਮੀਕਲ ਫੇਫੜਿਆਂ ਤੋਂ ਹੁੰਦੇ ਹੋਏ ਲਿਵਰ ਤੱਕ ਪਹੁੰਚਦੇ ਹਨ ਅਤੇ ਲੰਬੇ ਸਮੇਂ 'ਚ ਇਸ ਦਾ ਪ੍ਰਭਾਵ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।
ਇਹ ਵੀ ਪੜ੍ਹੋ : Airtel ਨੇ ਬੰਦ ਕਰ ਦਿੱਤੇ 30 ਦਿਨਾਂ ਦੀ ਵੈਲਿਡਿਟੀ ਵਾਲੇ ਇਹ 2 ਰੀਚਾਰਜ ਪਲਾਨ
ਪ੍ਰਦੂਸ਼ਣ ਦਾ ਲਿਵਰ ‘ਤੇ ਡਾਇਰੈਕਟ ਪ੍ਰਭਾਵ
ਡਾ. ਸਰਿਨ ਨੇ ਦੱਸਿਆ ਕਿ ਜ਼ਹਿਰੀਲੇ ਕੰਪਾਊਂਡ ਲਿਵਰ 'ਚ ਸੋਜ ਅਤੇ ਆਕਸੀਡੇਟਿਵ ਸਟ੍ਰੈੱਸ ਪੈਦਾ ਕਰਦੇ ਹਨ, ਜਿਸ ਨਾਲ ਲਿਵਰ ਸੈਲਜ਼ ਨੂੰ ਨੁਕਸਾਨ ਹੋ ਸਕਦਾ ਹੈ।
- ਇੰਫਲਾਮੇਸ਼ਨ (ਸੋਜ): ਪ੍ਰਦੂਸ਼ਣ ਲਿਵਰ ਦੀਆਂ ਕੋਸ਼ਿਕਾਵਾਂ ਨੂੰ ਕਮਜ਼ੋਰ ਕਰ ਦਿੰਦਾ ਹੈ।
- ਟਿਸ਼ੂ ਡੈਮੇਜ਼: ਲੰਬੇ ਸਮੇਂ ਤੱਕ ਇਸ ਹਵਾ ਦੇ ਸੰਪਰਕ 'ਚ ਰਹਿਣ ਨਾਲ ਲਿਵਰ ਦੇ ਟਿਸ਼ੂ ਪ੍ਰਭਾਵਿਤ ਹੁੰਦੇ ਹਨ।
- ਗੰਭੀਰ ਬੀਮਾਰੀਆਂ ਦਾ ਖਤਰਾ: ਲਿਵਰ ਫਾਈਬ੍ਰੋਸਿਸ ਅਤੇ ਲਿਵਰ ਕੈਂਸਰ (ਹੈਪੈਟਾਸੇਲੂਲਰ ਕਾਰਸਿਨੋਮਾ) ਦਾ ਰਿਸਕ ਵਧ ਜਾਂਦਾ ਹੈ।
- ਡੀਐਨਏ ਨੂੰ ਨੁਕਸਾਨ: ਕੁਝ ਪਾਲਿਊਟੈਂਟ ਲਿਵਰ ਦੇ ਡੀਐੱਨਏ ਤੱਕ ਨੂੰ ਵੀ ਖਰਾਬ ਕਰ ਸਕਦੇ ਹਨ।
ਲਿਵਰ ਖਰਾਬ ਹੋਣ ਦੇ ਮੁੱਖ ਲੱਛਣ
- ਚਮੜੀ ਅਤੇ ਅੱਖਾਂ 'ਚ ਪੀਲਾਪਣ, ਪੀਲੀਆ ਦੇ ਲੱਛਣ
- ਪਿਸ਼ਾਬ ਦਾ ਰੰਗ ਗੂੜ੍ਹਾਂ ਹੋ ਜਾਣਾ ਜਾਂ ਖੂਨ ਦੀ ਮੌਜੂਦਗੀ
- ਭੁੱਖ ਘਟਣਾ ਅਤੇ ਬਿਨਾਂ ਕਾਰਨ ਭਾਰ ਘਟਣਾ
- ਚਰਬੀ ਵਾਲੇ ਖਾਣੇ ਹਜ਼ਮ ਕਰਨ 'ਚ ਦਿੱਕਤ
- ਨਹੁੰ ਚਮਚ ਵਰਗੀ ਸ਼ੇਪ ਲੈਣ ਲੱਗਦੇ ਹਨ
- ਹਲਕੀ ਸੱਟ ‘ਤੇ ਵੀ ਵਧੇਰੇ ਖੂਨ ਨਿਕਲਣਾ
- ਇਹ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਮਾਹਿਰਾਂ ਦੀ ਸਲਾਹ — ਸਾਵਧਾਨ ਰਹੋ, ਲਾਪਰਵਾਹੀ ਨਾ ਕਰੋ
ਡਾ. ਸਰਿਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪ੍ਰਦੂਸ਼ਣ ਨਾਲ ਰੋਜ਼ਾਨਾ ਸੰਪਰਕ ਹੁੰਦਾ ਹੈ, ਉਨ੍ਹਾਂ ਨੂੰ ਲਿਵਰ ਫੰਕਸ਼ਨ ਟੈਸਟ ਅਤੇ ਖੂਨ ਦੀ ਜਾਂਚ ਸਮੇਂ-ਸਮੇਂ ‘ਤੇ ਕਰਵਾਉਣੀ ਚਾਹੀਦੀ ਹੈ।
- ਘਰਾਂ 'ਚ ਏਅਰ ਪਿਊਰੀਫਾਇਰ ਦਾ ਵਰਤੋਂ
- ਬਾਹਰ ਜਾਣ ਵੇਲੇ ਐੱਨ-95 ਜਾਂ ਉੱਚ ਗੁਣਵੱਤਾ ਵਾਲਾ ਮਾਸਕ
- ਸਿਹਤਮੰਦ ਜ਼ਿੰਦਗੀ ਅਤੇ ਪਾਣੀ ਦੀ ਵਧੀਆ ਮਾਤਰਾ
ਡਾ. ਸਰਿਨ ਨੇ ਚੇਤਾਵਨੀ ਦਿੱਤੀ,“ਜ਼ਹਿਰੀਲੀ ਹਵਾ ਸਿਰਫ਼ ਸਾਹ ਦੀ ਸਮੱਸਿਆ ਨਹੀਂ, ਇਹ ਲਿਵਰ ਸਮੇਤ ਸਾਰੇ ਸਰੀਰ ‘ਤੇ ਖਤਰਨਾਕ ਪ੍ਰਭਾਵ ਛੱਡ ਸਕਦੀ ਹੈ।”
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਹਵਾਈ ਅੱਡਿਆਂ 'ਤੇ ਭੀੜ ਘੱਟ ਕਰਨ ਤੇ ਸੰਚਾਲਨ ਸੁਚਾਰੂ ਬਣਾਉਣ ਲਈ ਉਡਾਣਾਂ ਕੀਤੀਆਂ ਰੱਦ: Indigo
NEXT STORY