ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਸਾਲ 2022 ’ਚ ਮਨੁੱਖ ਵੱਲੋਂ ਪੈਦਾ ਕੀਤੇ ਪੀ. ਐੱਮ. 2.5 ਹਵਾ ਪ੍ਰਦੂਸ਼ਣ ਕਾਰਨ 17 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ, ਜੋ 2010 ਦੇ ਮੁਕਾਬਲੇ 38 ਫ਼ੀਸਦੀ ਵੱਧ ਹੈ। ਇਨ੍ਹਾਂ ’ਚੋਂ ਲੱਗਭਗ 44 ਫ਼ੀਸਦੀ ਮੌਤਾਂ ਦੇ ਪਿੱਛੇ ਜੈਵਿਕ ਈਂਧਨ ਦੀ ਵਰਤੋਂ ਜ਼ਿੰਮੇਵਾਰ ਰਹੀ। ਇਹ ਜਾਣਕਾਰੀ ‘ਦਿ ਲਾਂਸੇਟ ਮੈਗਜ਼ੀਨ’ ’ਚ ਪ੍ਰਕਾਸ਼ਿਤ ਇਕ ਗਲੋਬਲ ਰਿਪੋਰਟ ’ਚ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਭਾਰਤੀ ਕਾਰੋਬਾਰੀ ਦਾ ਕਤਲ, ਕਾਰ ‘ਤੇ ਪਿਸ਼ਾਬ ਕਰਨ ਤੋਂ ਰੋਕਣ ‘ਤੇ ਕੀਤਾ ਗਿਆ ਹਮਲਾ
‘ਦਿ ਲਾਂਸੇਟ ਕਾਊਂਟਡਾਊਨ ਆਨ ਹੈਲਥ ਐਂਡ ਕਲਾਈਮੇਟ ਚੇਂਜ 2025 ਰਿਪੋਰਟ’ ਅਨੁਸਾਰ, ਸੜਕੀ ਆਵਾਜਾਈ ’ਚ ਪੈਟਰੋਲ ਦੀ ਵਰਤੋਂ ਨਾਲ ਹੀ ਲੱਗਭਗ 2.69 ਲੱਖ ਮੌਤਾਂ ਹੋਈਆਂ। ਇਹ ਰਿਪੋਰਟ 30ਵੇਂ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ (ਸੀ. ਓ. ਪੀ.-30) ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਜਲਵਾਯੂ ਤਬਦੀਲੀ ਤੇ ਸਿਹਤ ਵਿਚਾਲੇ ਸਬੰਧਾਂ ਦਾ ਹੁਣ ਤੱਕ ਦਾ ਸਭ ਤੋਂ ਵਿਆਪਕ ਮੁਲਾਂਕਣ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: Canada 'ਚ ਭਾਰਤੀ ਵਿਅਕਤੀ ਨੂੰ 25 ਸਾਲ ਦੀ ਜੇਲ੍ਹ, ਕਰ ਬੈਠਾ ਵੱਡਾ ਕਾਂਡ
ਰਿਪੋਰਟ ਅਜਿਹੇ ਸਮੇਂ ’ਚ ਆਈ ਹੈ ਜਦੋਂ ਦਿੱਲੀ ’ਚ ਲਗਾਤਾਰ ਹਵਾ ਗੁਣਵੱਤਾ ‘ਖ਼ਰਾਬ’ ਤੋਂ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿਚ ਬਣੀ ਹੋਈ ਹੈ। ਲੰਘੇ ਹਫ਼ਤੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਬੁਰਾੜੀ, ਕਰੋਲ ਬਾਗ ਅਤੇ ਮਿਊਰ ਵਿਹਾਰ ਵਰਗੇ ਇਲਾਕਿਆਂ ’ਚ ਕਲਾਊਡ ਸੀਡਿੰਗ (ਬਨਾਉਟੀ ਮੀਂਹ) ਦੀ ਵਰਤੋਂ ਕੀਤੀ ਗਈ ਪਰ ਵਾਤਾਵਰਣ ਮਾਹਿਰਾਂ ਨੇ ਇਸ ਨੂੰ ਛੋਟੀ ਮਿਆਦ ਦਾ ਉਪਾਅ ਦੱਸਦੇ ਹੋਏ ਕਿਹਾ ਕਿ ਇਹ ਹਵਾ ਗੁਣਵੱਤਾ ’ਚ ਗਿਰਾਵਟ ਦੇ ਮੂਲ ਕਾਰਨਾਂ ਨੂੰ ਹੱਲ ਨਹੀਂ ਕਰਦਾ।
ਇਹ ਵੀ ਪੜ੍ਹੋ: ਘਰਾਂ 'ਚ ਸੁੱਤੇ ਪਏ ਸਨ ਲੋਕ, ਦੇਰ ਰਾਤ ਅਚਾਨਕ ਖਿਸਕ ਗਈ ਜ਼ਮੀਨ, 21 ਲੋਕਾਂ ਦੀ ਗਈ ਜਾਨ
ਰਿਪੋਰਟ ’ਚ ਕਿਹਾ ਗਿਆ, “ਭਾਰਤ ’ਚ 2022 ’ਚ ਮਨੁੱਖ ਵੱਲੋਂ ਪੈਦਾ (ਐਂਥਰੋਪੋਜੈਨਿਕ) ਹਵਾ ਪ੍ਰਦੂਸ਼ਣ (ਪੀ. ਐੱਮ. 2.5 ) ਨਾਲ 17,18,000 ਮੌਤਾਂ ਹੋਈਆਂ। ਇਨ੍ਹਾਂ ’ਚੋਂ 7,52,000 (44 ਫ਼ੀਸਦੀ) ਮੌਤਾਂ ਜੈਵਿਕ ਈਂਧਨ (ਕੋਲਾ ਅਤੇ ਤਰਲ ਗੈਸ) ਦੀ ਵਰਤੋਂ ਨਾਲ ਜੁਡ਼ੀਆਂ ਸਨ।”
ਇਹ ਵੀ ਪੜ੍ਹੋ: H-1B ਵੀਜ਼ਾ 'ਤੇ ਡੋਨਾਲਡ ਟਰੰਪ ਦਾ ਵੱਡਾ ਬਿਆਨ, 72 ਫੀਸਦੀ ਭਾਰਤੀਆਂ ਨੂੰ...
ਦੇਸ਼ ਨੂੰ 339.4 ਅਰਬ ਡਾਲਰ ਦਾ ਨੁਕਸਾਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2022 ’ਚ ਬਾਹਰੀ ਹਵਾ ਪ੍ਰਦੂਸ਼ਣ ਦੇ ਕਾਰਨ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨਾਲ ਭਾਰਤ ਨੂੰ 339.4 ਅਰਬ ਅਮਰੀਕੀ ਡਾਲਰ (ਜੀ. ਡੀ. ਪੀ. ਦਾ ਲੱਗਭਗ 9.5 ਫ਼ੀਸਦੀ) ਦਾ ਆਰਥਿਕ ਨੁਕਸਾਨ ਹੋਇਆ। ਇਹ ਰਿਪੋਰਟ ਯੂਨੀਵਰਸਿਟੀ ਕਾਲਜ ਲੰਡਨ ਦੀ ਅਗਵਾਈ ’ਚ 71 ਸਿੱਖਿਆ ਸੰਸਥਾਨਾਂ ਅਤੇ ਸੰਯੁਕਤ ਰਾਸ਼ਟਰ ਏਜੰਸੀਆਂ ਦੇ 128 ਮਾਹਿਰਾਂ ਦੀ ਅੰਤਰਰਾਸ਼ਟਰੀ ਟੀਮ ਨੇ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ: 'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ ਦਿਵਯੰਕਾ ਤ੍ਰਿਪਾਠੀ !
 
ਵਿਆਹ 'ਚ ਲਾੜੀ ਦੇ ਪਿਓ ਨੇ ਜੇਬ੍ਹ 'ਤੇ ਲਾ ਲਿਆ QR ਕੋਡ! ਸਕੈਨ ਕਰ ਮਹਿਮਾਨਾਂ ਨੇ ਦਿੱਤਾ ਸ਼ਗਨ (Video)
NEXT STORY