ਨੈਸ਼ਨਲ ਡੈਸਕ- ਹਵਾਈ ਯਾਤਰਾ ਤੁਹਾਡਾ ਸਮਾਂ ਬਚਾਉਣ ਅਤੇ ਆਰਾਮ ਨਾਲ ਮੰਜ਼ਿਲ ਤੱਕ ਪਹੁੰਚਣ ਦਾ ਬਿਹਤਰੀਨ ਤਰੀਕਾ ਹੈ। ਹਵਾਈ ਅੱਡਿਆਂ ਅਤੇ ਜਹਾਜ਼ਾਂ ਵਿਚ ਸੁਰੱਖਿਆ ਦੇ ਨਿਯਮ ਬਹੁਤ ਸਖ਼ਤ ਹੁੰਦੇ ਹਨ। ਜ਼ਰਾ ਜਿੰਨੀ ਲਾਪ੍ਰਵਾਹੀ ਜਾਂ ਗਲਤ ਸ਼ਬਦਾਂ ਦਾ ਇਸਤੇਮਾਲ ਤੁਹਾਡੀ ਯਾਤਰਾ ਨੂੰ ਬੁਰੇ ਸੁਪਨੇ ਵਿਚ ਬਦਲ ਸਕਦਾ ਹੈ। ਹਾਲ ਦੇ ਦਿਨਾਂ ਵਿਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਯਾਤਰੀਆਂ ਨੇ ਕੁਝ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ, ਜਿਸ ਦੀ ਵਜ੍ਹਾਂ ਤੋਂ ਨਾ ਸਿਰਫ਼ ਉਨ੍ਹਾਂ ਦੀ ਫਲਾਈਟ ਵਿਚ ਦੇਰੀ ਹੋਈ ਸਗੋਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਿਆ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਅਜਿਹੇ ਸ਼ਬਦ ਜੋ ਸੁਣਨ ਵਿਚ ਬਿਲਕੁਲ ਆਮ ਲੱਗਦੇ ਹਨ ਪਰ ਹਵਾਈ ਅੱਡੇ ਜਾਂ ਜਹਾਜ਼ ਵਿਚ ਉਨ੍ਹਾਂ ਦਾ ਇਸਤੇਮਾਲ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੰਦਾ ਹੈ। ਬੰਬ, ਬੰਦੂਕ, ਚਾਕੂ, ਅੱਤਵਾਦੀ, ਹਾਈਜੈੱਕ, ਵਿਸਫੋਟਕ, ਕਰੈਸ਼, ਜੈਵਿਕ ਹਥਿਆਰ ਜਾਂ ਡਰੱਗ ਵਰਗੇ ਸ਼ਬਦ ਹਵਾਈ ਅੱਡੇ ਜਾਂ ਫਲਾਈਟ ਵਿਚ ਕਦੇ ਵੀ ਮਜ਼ਾਕ ਵਿਚ ਵੀ ਨਹੀਂ ਬੋਲਣੇ ਚਾਹੀਦੇ। ਇਹ ਸ਼ਬਦ ਸੁਣਦੇ ਹੀ ਸੁਰੱਖਿਆ ਕਰਮੀ ਤੁਰੰਤ ਹਰਕਤ ਵਿਚ ਆ ਜਾਂਦੇ ਹਨ, ਜਿਸ ਤੋਂ ਤੁਹਾਡੀ ਯਾਤਰਾ ਵਿਚ ਲੰਬੀ ਦੇਰੀ ਹੋ ਸਕਦੀ ਹੈ ਅਤੇ ਤੁਸੀਂ ਕਾਨੂੰਨੀ ਮੁਸ਼ਕਲਾਂ ਵਿਚ ਪੈ ਸਕਦੇ ਹੋ। ਉਦਾਹਰਣ ਵਜੋਂ ਜੇਕਰ ਕੋਈ ਹਵਾਈ ਅੱਡੇ ਜਾਂ ਫਲਾਈਟ ਵਿਚ ਹਾਸੇ-ਮਜ਼ਾਕ ਵਿਚ ਹੀ ਕਹਿ ਦਿਓ ਕਿ ਬੈਗ ਵਿਚ ਬੰਬ ਹੈ, ਤਾਂ ਉਸ ਨੂੰ ਤੁਰੰਤ ਹਿਰਾਸਤ ਵਿਚ ਲਿਆ ਜਾ ਸਕਦਾ ਹੈ।
ਇਸ ਲਈ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਹਵਾਈ ਯਾਤਰਾ ਦੌਰਾਨ ਆਪਣੀ ਗੱਲਬਾਤ ਦੌਰਾਨ ਬੇਹੱਦ ਸਾਵਧਾਨੀ ਵਰਤੋਂ। ਖ਼ਾਸ ਕਰ ਕੇ ਸੋਸ਼ਲ ਮੀਡੀਆ 'ਤੇ ਵੀ ਅਜਿਹੀ ਕੋਈ ਪੋਸਟ ਜਾਂ ਕੁਮੈਂਟ ਨਾ ਕਰੋ ਜੋ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਦਾ ਕਰੇ। ਆਪਣੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕਰੋ। ਇਹ ਯਕੀਨੀ ਕਰੋ ਕਿ ਤੁਹਾਡੇ ਕੋਲ ਕੋਈ ਵੀ ਸ਼ੱਕੀ ਵਸਤੂ ਨਾ ਹੋਵੇ।
ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਇਹ ਫ਼ੈਸਲਾ
NEXT STORY