ਨਵੀਂ ਦਿੱਲੀ - ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਦੇਸ਼ ਵਿਆਪੀ ਲਾਕਡਾਊਨ ਕਾਰਨ ਪਹਿਲਾਂ ਤੋਂ ਹੀ ਸੰਕਟ ਵਿਚ ਫਸੀਆਂ ਏਅਰਲਾਇੰਸ ਕੰਪਨੀਆਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਜੂਨ ਵਿਚ ਏ. ਟੀ. ਐਫ. (ਜਹਾਜ਼ ਦਾ ਈਧਨ) ਦੀ ਕੀਮਤ ਕਰੀਬ 50 ਫੀਸਦੀ ਵਧ ਗਈ ਹੈ। ਹੁਣ ਇਕ ਕਿਲੋ ਲੀਟਰ ਏਵੀਏਸ਼ਨ ਟ੍ਰਬਾਇਨ ਫਿਊਲ (ਏ. ਟੀ. ਐਫ.) ਦੀ ਕੀਮਤ 33,575 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ ਦੀ ਤੁਲਨਾ ਵਿਚ 11,000 ਰੁਪਏ ਜ਼ਿਆਦਾ ਹੈ।
ਲਾਕਡਾਊਨ ਵਿਚਾਲੇ ਘਰੇਲੂ ਉਡਾਣਾਂ ਬੀਤੇ ਸੋਮਵਾਰ ਨੂੰ ਫਿਰ ਤੋਂ ਚਾਲੂ ਕਰ ਦਿੱਤੀਆਂ ਗਈਆਂ ਪਰ ਵਿਭਿੰਨ ਸੂਬਿਆਂ ਦੇ ਅਲੱਗ-ਅਲੱਗ ਕੁਆਰੰਟੀਨ ਨਿਯਮਾਂ ਸਮੇਤ ਹੋਰ ਕਈ ਕਾਰਨਾਂ ਨਾਲ ਜਹਾਜ਼ ਵਿਚ ਯਾਤਰੀਆਂ ਦੀ ਗਿਣਤੀ ਬੇਹੱਦ ਘੱਟ ਹੈ ਜਿਸ ਕਾਰਨ ਏਅਰਲਾਇੰਸ ਕੰਪਨੀਆਂ ਦੇ ਨਾਲ-ਨਾਲ ਖਸਤਾਹਾਲ ਅਰਥ ਵਿਵਸਥਾ 'ਤੇ ਸੰਕਟ ਮੰਡਰਾ ਰਿਹਾ ਹੈ।
ਪਿਛਲੇ ਕਰੀਬ 1 ਸਾਲ ਤੋਂ ਇਸ ਫਰਵਰੀ ਤੱਕ ਦਿੱਲੀ ਵਿਚ ਏ. ਟੀ. ਐਫ. ਦੀ ਕੀਮਤ 60-65,000 ਰੁਪਏ ਪ੍ਰਤੀ ਕਿਲੋਮੀਟਰ ਸੀ। ਮਾਰਚ ਵਿਚ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋਈ ਕਿਉਂਕਿ ਇਸੇ ਮਹੀਨੇ ਤੋਂ ਲਾਕਡਾਊਨ ਕਾਰਨ ਉਡਾਣਾਂ ਨੂੰ ਮੁਅੱਤਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਪਿਛਲੇ ਮਹੀਨੇ ਏ. ਟੀ. ਐਫ. ਦੀ ਕੀਮਤ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਚੁੱਕੀ ਸੀ।
ਅਨਲਾਕ-1 ਵਿਚ ਆਮ ਆਦਮੀ ਨੂੰ ਲੱਗਾ ਵੱਡਾ ਝਟਕਾ
ਅਨਲਾਕ-1 ਵਿਚ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। 19 ਕਿਲੋਗ੍ਰਾਮ ਵਾਲੇ ਐਲ. ਪੀ. ਜੀ. ਗੈਸ ਸੈਲੰਡਰ ਦੀ ਕੀਮਤ ਹੁਣ 110 ਰੁਪਏ ਵਧ ਗਈ ਹੈ। ਦੇਸ਼ ਦੀ ਆਇਲ ਮਾਰਕੇਟਿੰਗ ਕੰਪਨੀਆਂ ਦੇ ਬਿਨਾਂ ਸਬਸਿਡੀ ਵਾਲੇ ਐਲ. ਪੀ. ਜੀ. ਰਸੋਈ ਗੈਸ ਸੈਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਉਥੇ 14.2 ਕਿਲੋਗ੍ਰਾਮ ਵਾਲੇ ਗੈਰ-ਸਬਸਿਡਾਇਜ਼ਡ ਐਲ. ਪੀ. ਜੀ. ਸੈਲੰਡਰ ਦੀਆਂ ਕੀਮਤਾਂ ਦਿੱਲੀ ਵਿਚ 11.50 ਰੁਪਏ ਪ੍ਰਤੀ ਸੈਲੰਡਰ ਵਧ ਗਈਆਂ ਹਨ। ਅੱਜ ਭਾਵ 1 ਜੂਨ ਤੋਂ ਇਹ 593 ਰੁਪਏ ਵਿਚ ਮਿਲੇਗਾ ਉਥੇ 19 ਕਿਲੋਗ੍ਰਾਮ ਵਾਲਾ ਸੈਲੰਡਰ 110 ਰੁਪਏ ਮਹਿੰਗਾ ਹੋ ਕੇ 1139.50 ਰੁਪਏ ਵਿਚ ਤੁਹਾਡੇ ਤੱਕ ਪਹੁੰਚੇਗਾ।
ਨੌਸ਼ਹਿਰਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਅਸਫਲ, 3 ਅੱਤਵਾਦੀ ਢੇਰ
NEXT STORY