ਮੁੰਬਈ — ਜੰਮੂ-ਕਸ਼ਮੀਰ ’ਚ ਨੈੱਟਵਰਕ ਸ਼ਟਡਾਊਨ ਦਾ ਅਸਰ ਦੂਰਸੰਚਾਰ ਕੰਪਨੀਆਂ ਦੇ ਗਾਹਕ ਆਧਾਰ ’ਤੇ ਸਤੰਬਰ ’ਚ ਖ਼ਤਮ ਤਿਮਾਹੀ ’ਚ ਹੋਇਆ, ਜਿਸ ਕਾਰਣ ਭਾਰਤੀ ਏਅਰਟੈੱਲ ਦੇ 30 ਲੱਖ ਗਾਹਕ ਖੁੱਸ ਗਏ, ਜਦੋਂ ਕਿ ਵੋਡਾਫੋਨ-ਆਇਡਿਆ ਨੇ ਵੀ ਵੱਡੀ ਮਾਤਰਾ ’ਚ ਗਾਹਕਾਂ ਨੂੰ ਗੁਆ ਲਿਆ। ਬ੍ਰੋਕਰੇਜ ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਦੀ ਇਕ ਤਾਜ਼ਾ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਪਿਛਲੇ ਹਫਤੇ ਰਾਜਸਭਾ ’ਚ ਜੰਮੂ-ਕਸ਼ਮੀਰ ਦੀ ਸਥਿਤੀ ’ਤੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਦੀਆਂ ਸਿਫਾਰਿਸ਼ਾਂ ’ਤੇ ਨਵ-ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ. ਟੀ.) ’ਚ ਇੰਟਰਨੈੱਟ ਸੇਵਾਵਾਂ ਮੁੜ ਤੋਂ ਸ਼ੁਰੂ ਹੋਣਗੀਆਂ। ਰਿਪੋਰਟ ਅਨੁਸਾਰ ਜੰਮੂ-ਕਸ਼ਮੀਰ ’ਚ ਨੈੱਟਵਰਕ ਬੰਦ ਹੋਣ ਕਾਰਣ ਭਾਰਤੀ ਏਅਰਟੈੱਲ ਨੂੰ ਲਗਭਗ 25.30 ਲੱਖ ਗਾਹਕਾਂ ਦਾ ਨੁਕਸਾਨ ਹੋਇਆ ਹੈ, ਜਿਨ੍ਹਾਂ ਦੇ ਸੇਵਾਵਾਂ ਮੁੜ ਸ਼ੁਰੂ ਹੋਣ ’ਤੇ ਵਾਪਸ ਆਉਣ ਦੀ ਸੰਭਾਵਨਾ ਹੈ। ਓਧਰ ਵੋਡਾਫੋਨ-ਆਈਡੀਆ ਨੇ ਵੀ ਤਿਮਾਹੀ ਦੇ ਦੌਰਾਨ 89 ਲੱਖ ਗਾਹਕਾਂ ਦੇ ਕੁਲ ਨੁਕਸਾਨ ਨਾਲ ਗਾਹਕਾਂ ਨੂੰ ਗੁਆਉਣਾ ਜਾਰੀ ਰੱਖਿਆ। ਇਹ ਰਿਪੋਰਟ 32.0 ਕਰੋਡ਼ ਗਾਹਕ ਗਿਣਤੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ, “ਅਸੀਂ ਨੋਟ ਕੀਤਾ ਹੈ ਕਿ ਏਕੀਕਰਨ ਕਾਰਣ ਆਉਣ ਵਾਲੀਆਂ ਚੁਣੌਤੀਆਂ ਅਤੇ ਜੰਮੂ-ਕਸ਼ਮੀਰ ਦੇ ਪ੍ਰਭਾਵ ਨੂੰ ਦੇਖਦਿਆਂ ਗਾਹਕਾਂ ਦੇ ਅਾਧਾਰ ’ਚ ਗਿਰਾਵਟ ਦੀ ਇਹ ਲਗਾਤਾਰ 5ਵੀਂ ਤਿਮਾਹੀ ਹੈ।’’
ਮਹਾਰਾਸ਼ਟਰ ਦਾ ਮਹਾਨਾਟਕ : ਸੁਪਰੀਮ ਕੋਰਟ ਅੱਜ ਸੁਣਾਵੇਗੀ ਫੈਸਲਾ
NEXT STORY