ਲਖਨਊ– ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੱਡਾ ਐਕਸ਼ਨ ਲੈਂਦੇ ਹੋਏ ਤੁਰੰਤ ਪ੍ਰਭਾਵ ਤੋਂ ਸਮਾਜਵਾਦੀ ਪਾਰਟੀ ਦੇ ਪ੍ਰਦੇਸ਼ ਦੇ ਪ੍ਰਧਾਨ ਨੂੰ ਛੱਡ ਕੇ ਪਾਰਟੀ ਦੇ ਸਾਰੇ ਯੁਵਾ ਸੰਗਠਨਾਂ, ਮਹਿਲਾ ਸਭਾ ਅਤੇ ਹੋਰ ਸਾਰੇ ਸੈੱਲਾਂ ਦੇ ਰਾਸ਼ਟਰੀ ਪ੍ਰਧਾਨ, ਪ੍ਰਦੇਸ਼ ਪ੍ਰਧਾਨ ਸਮੇਤ ਰਾਸ਼ਟਰੀ, ਸੂਬਾ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਹੈ।
ਦਰਅਸਲ ਹਾਲ ਹੀ ’ਚ ਰਾਮਪੁਰ ਅਤੇ ਆਜ਼ਮਗੜ੍ਹ ਲੋਕ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਖਿਲੇਸ਼ ਨੇ ਫੇਰਬਦਲ ਦੀ ਤਿਆਰੀ ਕਰ ਲਈ ਹੈ। ਅਖਿਲੇਸ਼ ਨੇ ਉੱਤਰ ਪ੍ਰਦੇਸ਼ ਪ੍ਰਧਾਨ ਨਰੇਸ਼ ਉੱਤਮ ਪਟੇਲ ਨੂੰ ਛੱਡ ਕੇ ਬਾਕੀ ਸਾਰੇ ਅਹੁਦਾ ਅਧਿਕਾਰੀਆਂ ਨੂੰ ਹਟਾਉਂਦੇ ਹੋਏ ਇਕਾਈਆਂ ਨੂੰ ਭੰਗ ਕਰ ਦਿੱਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਦੇ ਸੰਮੇਲਨ ਮਗਰੋਂ ਨਵੇਂ ਸਿਰਿਓਂ ਸੰਗਠਨ ਨੂੰ ਤਿਆਰ ਕੀਤਾ ਜਾਵੇਗਾ।
ਦੱਸ ਦੇਈਏ ਕਿ ਲੋਕ ਸਭਾ ਜ਼ਿਮਨੀ ਚੋਣਾਂ ’ਚ ਪਾਰਟੀ ਨੂੰ ਤਗੜਾ ਝਟਕਾ ਲੱਗਾ ਹੈ। ਇਨ੍ਹਾਂ ਦੋਹਾਂ ਸੀਟਾਂ ’ਚ ਭਾਜਪਾ ਨੇ ਜਿੱਤ ਹਾਸਲ ਕੀਤੀ। ਇਹ ਦੋਵੇਂ ਹੀ ਸੀਟਾਂ ਭਾਜਪਾ ਦਾ ਗੜ੍ਹ ਮੰਨੀਆਂ ਜਾਂਦੀਆਂ ਸਨ। ਦੱਸਣਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਦੇ ਮੁਸਲਿਮ ਸਮਾਜਵਾਦੀ ਪਾਰਟੀ ਨੂੰ ਵੋਟਾਂ ਪਾਈਆਂ ਸਨ। ਇਕ ਰਿਪੋਰਟ ਮੁਤਾਬਕ 83 ਫ਼ੀਸਦੀ ਮੁਸਲਿਮ ਸਮਾਜਵਾਦੀ ਪਾਰਟੀ ਨਾਲ ਸਨ।
ਤਿਆਰ ਹੋ ਰਹੇ ਹਨ ਗਣਪਤੀ ਬੱਪਾ, ਕਾਰੀਗਰਾਂ ਨੂੰ ਹੁਣ ਤੋਂ ਮਿਲੇ ਦੁੱਗਣੇ ਆਰਡਰ
NEXT STORY