ਮਹਾਰਾਸ਼ਟਰ– ਦੋ ਸਾਲ ਬਾਅਦ ਇਕ ਵਾਰ ਫਿਰ ਗਣੇਸ਼ ਉਤਸਵ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਣੇਸ਼ ਚਤੁਰਥੀ ਆਉਣ ’ਚ ਭਾਵੇਂ ਹੀ ਅਜੇ ਦੋ ਮਹੀਨੇ ਬਾਕੀ ਹੋਣ ਪਰ ਗਜਾਨਨ ਦੀਆਂ ਮੂਰਤੀਆਂ ਦੇ ਪਿੰਡ ਹਮਰਾਪੁਰ ਦੇ ਮੂਰਤੀਕਾਰਾਂ ਕੋਲ ਸਾਹ ਲੈਣ ਦੀ ਵੀ ਵਿਹਲ ਨਹੀਂ ਹੈ। ਹਮਰਾਪੁਰ ਦੇ ਜ਼ਿਆਦਾਤਰ ਕਾਰਖ਼ਾਨਿਆਂ ’ਚ ਗਣੇਸ਼ ਮੂਰਤੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਇਹ ਤਿਆਰ ਮੂਰਤੀਆਂ ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਭੇਜਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਬ੍ਰਿਟੇਨ, ਆਸਟ੍ਰੇਲੀਆ, ਵੈਸਟਇੰਡੀਜ਼ ਵਰਗੇ ਦੇਸ਼ਾਂ ਤੋਂ ਇੱਥੋਂ ਆਰਡਰ ਆਉਂਦੇ ਹਨ। ਗਣੇਸ਼ ਮੂਰਤੀਕਾਰ ਮੰਡਲ ਦੇ ਪ੍ਰਧਾਨ ਅਭੈ ਮਹਾਤਰੇ ਨੇ ਦੱਸਿਆ ਕਿ ਹਮਰਾਪੁਰ ’ਚ 500 ਕਾਰਖ਼ਾਨੇ ਹਨ। ਹਰ ਕਾਰਖ਼ਾਨੇ ਵਿਚ 20 ਤੋਂ 25 ਕਾਰੀਗਰ ਹਨ। ਕੋਰੋਨਾ ਕਾਲ ਕਾਰਨ ਦੋ ਸਾਲ ਲੱਗਭਗ ਕਾਰਖ਼ਾਨੇ ਬੰਦ ਸਨ। ਇਸ ਸਾਲ ਹੁਣ ਤੱਕ 80 ਤੋਂ 90 ਕਰੋੜ ਰੁਪਏ ਦੇ ਆਰਡਰ ਮਿਲੇ ਹਨ।
ਪਿੰਡਾਂ ’ਚ ਬੈਲਗੱਡੀ ਥੀਮ ਦੀ ਮੂਰਤੀ ਦੀ ਮੰਗ ਵਧੇਰੇ
ਕਾਰੀਗਰਾਂ ਮੁਤਾਬਕ ਪਿੰਡਾਂ ’ਚ ਬੈਲਗੱਡੀ ਥੀਮ ਦੀ ਮੂਰਤੀ ਦੀ ਮੰਗ ਵਧੇਰੇ ਹਨ। ਇਕ ਕਾਰਖ਼ਾਨੇ ਦੇ ਮਾਲਕ ਨੇ ਦੱਸਿਆ ਕਿ ਬੈਲਗੱਡੀ ਦੌੜ ਤੋਂ ਪਾਬੰਦੀ ਹੱਟਣ ਮਗਰੋਂ ਇਸ ਥੀਮ ਦੀ ਮੂਰਤੀ ਬਣਾਈ ਹੈ। ਇਹ ਮੂਰਤੀਆਂ ਮੁੰਬਈ ਅਤੇ ਪੁਣੇ ’ਚ ਭੇਜੀਆਂ ਜਾਂਦੀਆਂ ਹਨ। ਜਿੱਥੋਂ ਫ਼ਿਲਮੀ ਸ਼ਖਸੀਅਤਾਂ ਮੂਰਤੀਆਂ ਲੈਂਦੀਆਂ ਹਨ।
ਬਾਬਾ ਬਰਫਾਨੀ ਦੇ ਵਰਚੁਅਲ ਦਰਸ਼ਨ, ਪੂਜਾ ਲਈ ਆਨਲਾਈਨ ਸਹੂਲਤ ਸ਼ੁਰੂ
NEXT STORY