ਲਖਨਊ-ਸਾਲ 2015 'ਚ ਮੋਬ ਲਿਚਿੰਗ ਦਾ ਸ਼ਿਕਾਰ ਬਣੇ ਮੁਹੰਮਦ ਅਖਲਾਕ ਦੇ ਪਰਿਵਾਰ ਦਾ ਨਾਂ ਵੋਟਰ ਲਿਸਟ 'ਚੋਂ ਗਾਇਬ ਹੈ। ਮਿਲੀ ਜਾਣਕਾਰੀ ਮੁਤਾਬਕ ਦਾਦਰੀ ਬਿਸਵਾੜਾ ਪਿੰਡ 'ਚ ਅਖਲਾਕ ਦੇ ਪੂਰੇ ਪਰਿਵਾਰ ਦਾ ਨਾਂ ਵੋਟਰ ਲਿਸਟ 'ਚ ਨਹੀਂ ਹੈ। ਰਿਪੋਰਟ ਮੁਤਾਬਕ ਗੌਤਮਬੁੱਧਨਗਰ ਦੇ ਬਲਾਕ ਪੱਧਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਅਖਲਾਕ ਦੇ ਘਰ 'ਚ ਕੋਈ ਮੈਂਬਰ ਬਿਸਵਾੜਾ ਪਿੰਡ 'ਚ ਨਹੀਂ ਰਹਿ ਰਿਹਾ ਸੀ। ਵੋਟਿੰਗ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਪਰਿਵਾਰ ਦੇ ਲੋਕ ਵੋਟ ਪਾਉਣ ਪੋਲਿੰਗ ਬੂਥ ਪਹੁੰਚੇ ਪਰ ਪਰਿਵਾਰ ਦੇ ਮੈਂਬਰਾਂ ਦੇ ਨਾਂ ਵੋਟਿੰਗ ਲਿਸਟ 'ਚੋਂ ਗਾਇਬ ਮਿਲਿਆ।
ਇਹ ਹੈ ਪੂਰਾ ਮਾਮਲਾ-
ਮੁਹੰਮਦ ਅਖਲਾਕ ਦੇ ਨਾਲ ਮੋਬ ਲਿਚਿੰਗ ਦੀ ਘਟਨਾ ਸਤੰਬਰ 2015 'ਚ ਵਾਪਰੀ ਸੀ। ਇਸ ਘਟਨਾ 'ਚ ਗਾਂ ਦਾ ਮਾਸ ਰੱਖਣ ਦੇ ਸ਼ੱਕ 'ਚ ਕੁਝ ਲੋਕਾਂ ਵੱਲੋਂ ਮੁਹੰਮਦ ਅਖਲਾਕ ਦੇ ਘਰ 'ਚੇ ਹਮਲਾ ਕਰ ਦਿੱਤਾ ਗਿਆ ਸੀ। ਲਗਭਗ 200 ਦੀ ਗਿਣਤੀ 'ਚ ਆਏ ਹਮਲਾਵਾਰਾਂ ਨੇ 51 ਸਾਲਾ ਮੁਹੰਮਦ ਅਖਲਾਕ ਨੂੰ ਉਸ ਦੇ ਘਰ 'ਚ ਘਸੀਟ ਕੇ ਬਾਹਰ ਲੈ ਗਏ ਅਤੇ ਉੱਥੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਬਿਸਵਾੜਾ ਪਿੰਡ 'ਚ ਤਣਾਅ ਭਰੀ ਸਥਿਤੀ ਦੇਖਣ ਨੂੰ ਮਿਲੀ ਸੀ। ਇਸ ਘਟਨਾ ਤੋਂ ਬਾਅਦ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਘਟਨਾ ਦੀ ਸਖਤ ਨਿੰਦਿਆ ਕੀਤੀ।
EVM 'ਚ ਗੜਬੜੀ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀਆਂ 39 ਸ਼ਿਕਾਇਤਾਂ
NEXT STORY