ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬਾ ਦਾ ਦਰਜਾ ਦੇਣ ਵਾਲੇ ਆਰਟੀਕਲ 370 ਦੇ ਨਿਯਮਾਂ ਨੂੰ ਖਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨੀ ਰੂਪ ਨਾਲ ਲਾਗੂ ਕੀਤਾ ਜਾ ਸਕੇਗਾ। ਰਾਮ ਮਾਧਵ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਾ ਕਸ਼ਮੀਰ ਹੀ ਭਾਰਤ ਦਾ ਹਿੱਸਾ ਹੈ। ਸੰਵਿਧਾਨਕ ਨਜ਼ਰੀਏ ਨਾਲ ਕਸ਼ਮੀਰ ਦੀ ਸ਼ਮੂਲੀਅਤ ਪਹਿਲਾਂ ਹੀ ਭਾਰਤ 'ਚ ਹੋ ਚੁੱਕੀ ਹੈ।
ਰਾਮ ਮਾਧਵ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਅਧੀਨ ਹਿੱਸੇ ਨੂੰ ਵਾਪਸ ਲੈਣ ਦਾ ਸੰਕਲਪ ਵੀ ਪਾਸ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਲ 1994 'ਚ ਹੀ ਸੰਸਦ ਸਰਬ ਸੰਮਤੀ ਨਾਲ ਸੰਕਲਪ ਪਾਸ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਪਾਰਟੀ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਵਿਸ਼ਾ ਹੈ। ਰਾਮ ਮਾਧਵ ਨੇ ਕਿਹਾ ਕਿ ਪਹਿਲਾਂ ਵੀ ਧਾਰਾ 370 'ਚ 40 ਤੋਂ ਜ਼ਿਆਦਾ ਸੋਧ ਹੋਏ ਸਨ। ਉਦੋਂ ਕਿਸੇ ਨੇ ਇਸ ਵਿਸ਼ੇ 'ਤੇ ਆਵਾਜ਼ ਨਹੀਂ ਚੁੱਕੀ ਸੀ।
ਰਾਮ ਮਾਧਵ ਨੇ ਕਿਹਾ ਕਿ ਬੀਜੇਪੀ ਨੇ ਧਾਰਾ 370 'ਚ ਪਹਿਲੀ ਵਾਰ ਸੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੀ ਪ੍ਰਕਿਰਿਆ ਕਾਨੂੰਨੀ ਤੇ ਸੰਵਿਧਾਨਕ ਤਰੀਕੇ ਨਾਲ ਹੋਈ ਹੈ। ਉਥੇ ਹੀ ਕਸ਼ਮੀਰ 'ਚ ਨੇਤਾਵਾਂ ਨੂੰ ਨਜ਼ਰਬੰਦ ਕਰਨ ਦੇ ਸਵਾਲ 'ਤੇ ਰਾਮ ਮਾਧਵ ਨੇ ਕਿਹਾ ਕਿ ਪਾਲਿਟਿਕਲ ਡਿਟੈਂਸ਼ਨ ਇਕ ਆਮ ਗੱਲ ਹੈ। ਸਾਡੀ ਪਾਰਟੀ ਦੇ ਨੇਤਾਵਾਂ ਨੂੰ ਵੀ ਕਈ ਸੂਬਿਆਂ 'ਚ ਇਸ ਦਾ ਸਾਹਮਣਾ ਕਰਨਾ ਪਿਆ ਹੈ। ਕਈ ਵਾਰ ਅਜਿਹੇ ਫੈਸਲੇ ਹਾਲਾਤਾਂ ਨੂੰ ਦੇਖਦੇ ਹੋਏ ਲਏ ਜਾਂਦੇ ਹਨ। ਹਾਲਾਤ ਆਮ ਹੋਣ 'ਤੇ ਨੇਤਾਵਾਂ ਤੋਂ ਵੀ ਪਾਬੰਦੀ ਹਟਾ ਦਿੱਤੀ ਜਾਵੇਗੀ।
ਸੁਸ਼ਮਾ ਸਵਰਾਜ ਨੇ ਭਾਰਤੀ ਕੂਟਨੀਤੀ ਨੂੰ ਦਿੱਤਾ ਮਨੁੱਖੀ ਚਿਹਰਾ : ਸੋਨੀਆ ਗਾਂਧੀ
NEXT STORY