ਹੈਦਰਾਬਾਦ— ਹੈਦਰਾਬਾਦ ਦੇ ਪਾਸ਼ ਜੁਬਲੀ ਹਿਲਸ ਖੇਤਰ 'ਚ ਸ਼ਨੀਵਾਰ ਦੇਰ ਰਾਤੀ ਇਕ ਲੜਕੀ ਨੇ ਸੜਕ 'ਤੇ ਹੰਗਾਮਾ ਕੀਤਾ। ਬਹੁਤ ਦੇਰ ਤੱਕ ਉਹ ਪੁਲਸ ਨਾਲ ਉਲਝਦੀ ਰਹੀ। ਬਾਅਦ 'ਚ ਉਸ ਨੇ ਮੀਡੀਆ ਕਰਮਚਾਰੀਆਂ 'ਤੇ ਪੱਥਰ ਵੀ ਸੁੱਟੇ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀ ਕੇ ਡਰਾਇਵਿੰਗ ਕਰਨ ਕਾਰਨ ਪ੍ਰੇਮੀ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਨੂੰ ਲੈ ਕੇ ਉਹ ਭੜਕ ਗਈ ਅਤੇ ਪੁਲਸ ਨਾਲ ਭਿੜ ਗਈ। ਇਸ ਮਾਮਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
51 ਸੈਕੰਡ ਦੇ ਇਸ ਵਾਇਰਲ ਵੀਡੀਓ 'ਚ ਸਾਫ ਦਿੱਖ ਰਿਹਾ ਹੈ ਕਿ ਲੜਕੀ ਇਕ ਪੁਲਸ ਕਰਮਚਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰ ਰਹੀ ਹੈ। ਉਹ ਵਾਰ-ਵਾਰ ਹੱਥ ਦੇ ਇਸ਼ਾਰੇ ਤੋਂ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਦੇਰ ਬਾਅਦ ਉਹ ਆਪਣਾ ਆਪਾ ਖੋਹ ਦਿੰਦੀ ਹੈ ਅਤੇ ਪੱਥਰ ਚੁੱਕ ਕੇ ਮੀਡੀਆ ਕਰਮਚਾਰੀ ਨੂੰ ਮਾਰਨ ਲੱਗਦੀ ਹੈ।
ਵੀਡੀਓ 'ਚ ਦਿੱਖ ਰਿਹਾ ਹੈ ਕਿ ਵਿਚਕਾਰ ਸੜਕ ਲੜਕੀ ਦੇ ਹੰਗਾਮੇ ਕਾਰਨ ਉਥੇ ਹੱਲਚੱਲ ਮਚ ਗਈ। ਲੜਕੀ ਇੱਥੇ ਨਹੀਂ ਮੰਨੀ ਸਗੋਂ ਉਹ ਵਿਚਕਾਰ ਸੜਕ 'ਤੇ ਖੜ੍ਹੀ ਹੋ ਕੇ ਪੁਲਸ ਕਰਮਚਾਰੀਆਂ 'ਤੇ ਚਿਲਾਉਂਦੀ ਰਹੀ। ਕਈ ਵਾਰ ਹੱਥ 'ਚ ਪੱਥਰ ਲੈ ਕੇ ਮੀਡੀਆ ਕਰਮਚਾਰੀ ਦੇ ਪਿੱਛੇ ਦੌੜੀ। ਇਸ ਦੌਰਾਨ ਕੁਝ ਪੁਲਸ ਕਰਮਚਾਰੀ ਉਸ ਨੂੰ ਸਮਝਾਉਂਦ ਹੀ ਦਿੱਖੇ।
ਖੁਦ ਦੀ ਗਲਤੀਆਂ ਨਾਲ ਘਾਟੀ 'ਚ ਸਫਲ ਹੋ ਰਿਹਾ ਅੱਤਵਾਦ : ਫਾਰੂਖ ਅਬਦੁੱਲਾ
NEXT STORY