ਹਰਿਦੁਆਰ- ਹਾਈਵੇਅ ’ਤੇ ਚੱਲਣ ਦੀ ਜ਼ਿੱਦ ’ਤੇ ਅੜੇ ਕਾਂਵੜੀਆਂ ਨੇ ਸਿੰਘਦਵਾਰ ’ਤੇ ਹੰਗਾਮਾ ਕੀਤਾ। ਕਾਂਵੜੀਆਂ ਨੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੂੰ ਭੀੜ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕਰਨਾ ਪਿਆ। ਕਾਫ਼ੀ ਦੇਰ ਤੱਕ ਚੱਲੇ ਹੰਗਾਮੇ ਤੋਂ ਬਾਅਦ ਕਿਸੇ ਤਰ੍ਹਾਂ ਕਾਂਵੜੀਆਂ ਨੂੰ ਮਨਾਉਣ ਤੋਂ ਬਾਅਦ ਕਾਂਵੜ ‘ਪਟੜੀ ਮਾਰਗ’ ਤੋਂ ਰਵਾਨਾ ਕੀਤਾ ਗਿਆ। ਪੂਰਾ ਦਿਨ ਅਜਿਹੀ ਸਥਿਤੀ ਕਈ ਥਾਵਾਂ ’ਤੇ ਬਣੀ।
ਹਾਈਵੇਅ ਅਤੇ ਸਰਵਿਸ ਰੋਡ ’ਤੇ ਚੱਲ ਰਹੇ ਕਾਂਵੜੀਆਂ ਨੂੰ ਪੁਲਸ ਸਿੰਘਦਵਾਰ ’ਤੇ ਬੈਰੀਅਰ ਲਾ ਕੇ ‘ਨਹਿਰ ਪਟੜੀ ਕਾਂਵੜ ਮਰਗ’ ’ਤੇ ਡਾਈਵਰਟ ਕਰ ਰਹੀ ਸੀ। ਇਸ ਦੌਰਾਨ ਦਿੱਲੀ ਦੇ ਕੁਝ ਨੌਜਵਾਨ ਕਾਂਵੜੀਏ ਇੱਥੇ ਪੁੱਜੇ ਅਤੇ ਹਾਈਵੇਅ ਤੋਂ ਹੀ ਜਾਣ ਦੀ ਜ਼ਿੱਦ ’ਤੇ ਅੜ ਗਏ। ਏ. ਐੱਸ. ਪੀ. ਜਤਿੰਦਰ ਮਹਿਰਾ ਨੇ ਕਾਂਵੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੰਗਾਮਾ ਕਰ ਰਹੇ ਕਾਂਵੜੀਆਂ ਨੇ ਸਰਵਿਸ ਰੋਡ ’ਤੇ ਆਪਣੀ ਕਾਂਵੜ ਰੱਖ ਕੇ ਰਸਤਾ ਬੰਦ ਕਰ ਦਿੱਤਾ। ਤਣਾਅ ਦੀ ਸਥਿਤੀ ਨੂੰ ਵੇਖਦੇ ਹੋਏ ਇਥੇ ਭਾਰੀ ਪੁਲਸ ਅਤੇ ਪੈਰਾਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਹੰਗਾਮੇ ਦੌਰਾਨ ਮੌਕੇ ’ਤੇ ਮੌਜੂਦ ਜ਼ੋਨਲ ਮੈਜਿਸਟ੍ਰੇਟ ਅਤੇ ਇਕ ਸੀ. ਓ. ਵਿਚਾਲੇ ਵੀ ਤਿੱਖੀ ਬਹਿਸ ਹੋਈ।
ਪ੍ਰੋਫੈਸਰ ਕਰਦਾ ਸੀ ਤੰਗ, ਫਿਰ ਵਿਦਿਆਰਥਣ ਨੇ ਕਾਲਜ ਦੇ ਬਾਹਰ ਚੁੱਕ ਲਿਆ ਵੱਡਾ ਕਦਮ
NEXT STORY