ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਤਿੰਨ ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਗਰਭਵਤੀ ਔਰਤ ਨੇ ਪਤੀ 'ਤੇ ਤਿੰਨ ਤਲਾਕ ਦੇ ਕੇ ਫ਼ਰਾਰ ਹੋ ਜਾਣ ਦਾ ਦੋਸ਼ ਲਾਇਆ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦਾ ਨਿਕਾਹ 5 ਸਾਲ ਪਹਿਲਾਂ ਗੁਆਂਢ ਦੇ ਰਹਿਣ ਵਾਲੇ ਸ਼ਾਹਰੁਖ ਨਾਲ ਹੋਇਆ ਸੀ, ਜੋ ਕਿ ਹੁਣ ਉਸ ਨੂੰ ਤਿੰਨ ਤਲਾਕ ਦੇ ਕੇ ਕਿਸੇ ਦੂਜੀ ਔਰਤ ਨਾਲ ਫ਼ਰਾਰ ਹੋ ਗਿਆ ਹੈ।
ਜਾਣੋ ਕੀ ਹੈ ਮਾਮਲਾ
ਮਾਮਲਾ ਅਲੀਗੜ੍ਹ ਦੇ ਰੋਰਾਵਰ ਥਾਣਾ ਖੇਤਰ ਦਾ ਹੈ। ਇੱਥੇ ਰਹਿਣ ਵਾਲੀ ਰਹਿਨੁਮਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦਾ ਔਰਤ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਉਸੇ ਮਹਿਲਾ ਨੂੰ ਲੈ ਕੇ ਫ਼ਰਾਰ ਹੋ ਗਇਆ। ਪੀੜਤਾ ਨੇ ਦੱਸਿਆ ਕਿ ਵਿਆਹ ਮਗਰੋਂ ਉਸ ਦੇ ਸਹੁਰੇ ਵਾਲੇ ਉਸ 'ਤੇ ਦਾਜ ਲਿਆਉਣ ਦਾ ਦਬਾਅ ਬਣਾਉਂਦੇ ਰਹਿੰਦੇ ਸਨ। ਉਨ੍ਹਾਂ ਨੇ ਉਸ ਤੋਂ 2 ਲੱਖ ਨਕਦੀ ਦੀ ਮੰਗ ਵੀ ਕੀਤੀ ਸੀ, ਜਿਸ ਦਾ ਵਿਰੋਧ ਕਰਨ 'ਤੇ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ।
ਪਤੀ ਦੂਜੀ ਔਰਤ ਨਾਲ ਹੋਇਆ ਫ਼ਰਾਰ
ਪੀੜਤਾ ਮੁਤਾਬਕ ਜਿਸ ਸਮੇਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ 'ਤੇ ਵਾਧੂ ਦਾਜ ਦੇਣ ਦਾ ਦਬਾਅ ਬਣਾ ਰਹੇ ਸਨ, ਤਾਂ ਉਸ ਦਾ ਪਤੀ ਸ਼ਾਹਰੁਖ ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਦਾ ਵਿਰੋਧ ਜਦੋਂ ਪੀੜਤਾ ਨੇ ਕੀਤਾ ਤਾਂ ਸ਼ਾਹਰੁਖ ਨੇ ਉਸ ਨਾਲ ਕੁੱਟਮਾਰ ਕੀਤੀ। ਪੀੜਤਾ ਮੁਤਾਬਕ ਪਤੀ ਆਏ ਦਿਨ ਤਲਾਕ ਦੇਣ ਦੀ ਧਮਕੀ ਦੇਣ ਲੱਗਾ ਸੀ। ਇਹ ਤਸ਼ੱਦਦ ਵਧਣ ਲੱਗਾ ਤਾਂ ਇਕ ਦਿਨ ਪਤੀ ਨੇ ਤਿੰਨ ਤਲਾਕ ਦੇ ਦਿੱਤਾ ਅਤੇ ਜਿਸ ਤੋਂ ਬਾਅਦ ਉਹ ਕਿਸੇ ਮਹਿਲਾ ਨਾਲ ਅਲੀਗੜ੍ਹ ਤੋਂ ਫਰਾਰ ਹੋ ਗਿਆ।
ਪੀੜਤਾ 7 ਮਹੀਨੇ ਦੀ ਗਰਭਵਤੀ ਹੈ
ਪੀੜਤਾ ਮੁਤਾਬਕ ਉਹ 7 ਮਹੀਨੇ ਦੀ ਗਰਭਵਤੀ ਹੈ ਅਤੇ ਉਸ ਦਾ ਇਕ ਪੁੱਤਰ ਹੈ, ਜਿਸ ਦੀ ਉਮਰ 1 ਸਾਲ ਹੈ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਉਸ ਨਾਲ ਹੋਈ ਘਟਨਾ ਬਾਬਤ ਥਾਣੇ 'ਚ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਹ SSP ਦਫ਼ਤਰ ਪਹੁੰਚੀ ਤੇ ਬੇਨਤੀ ਪੱਤਰ ਦੇ ਕੇ ਪਤੀ ਸਮੇਤ ਸਹੁਰੇ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
9 ਮਹੀਨੇ ਦੀ ਬੱਚੀ ਨੂੰ ਕਾਰ 'ਚ ਛੱਡ ਚਾਟ ਖਾਣ ਗਏ ਮਾਪੇ, ਦਮ ਘੁੱਟਣ ਲੱਗਾ ਤਾਂ ਸਿਪਾਹੀ ਨੇ ਇੰਝ ਬਚਾਈ ਜਾਨ
NEXT STORY