ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਔਰੇਂਜ ਅਲਰਟ ਦੇ ਵਿਚਕਾਰ ਲਗਭਗ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਬਰਫਬਾਰੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲਗਾਤਾਰ ਮੀਂਹ ਅਤੇ ਬਰਫਬਾਰੀ ਕਾਰਨ ਚੰਬਾ, ਕੁੱਲੂ, ਲਾਹੈਲ-ਸਪੀਤੀ, ਮੰਡੀ ਦੀ ਕਾਰਸੋਗ ਉਪ ਮੰਡਲ, ਸ਼ਿਮਲਾ ਜ਼ਿਲ੍ਹੇ ਦੀ ਰੋਹੜੂ ਉਪ ਮੰਡਲ ਅਤੇ ਕਿਨੌਰ ਜ਼ਿਲ੍ਹੇ ਦੇ ਵਿਦਿਅਕ ਅਦਾਰੇ ਸ਼ੁੱਕਰਵਾਰ ਨੂੰ ਬੰਦ ਰਹੇ। ਪੰਗੀ ਸਬ-ਡਵੀਜ਼ਨ ਦੇ ਸਾਰੇ ਵਿਦਿਅਕ ਅਦਾਰੇ 1 ਮਾਰਚ ਨੂੰ ਵੀ ਬੰਦ ਰਹਿਣਗੇ। ਇਸ ਸਬੰਧੀ ਐਸਡੀਐਮ ਪੰਗੀ ਰਮਨ ਘਰਸਾਂਗੀ ਨੇ ਹੁਕਮ ਜਾਰੀ ਕਰ ਦਿੱਤੇ ਹਨ। ਚਾਰ ਥਾਵਾਂ 'ਤੇ ਬਰਫ਼ ਖਿਸਕਣ ਦੀ ਖ਼ਬਰ ਹੈ।
ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸ਼ਿਮਲਾ 'ਚ ਸ਼ੁੱਕਰਵਾਰ ਸਵੇਰੇ ਤੂਫਾਨ ਦੇ ਨਾਲ ਤੇਜ਼ ਮੀਂਹ ਪਿਆ। ਬਰਫਬਾਰੀ ਕਾਰਨ ਅੱਪਰ ਸ਼ਿਮਲਾ 'ਚ ਕਈ ਮਾਰਗਾਂ 'ਤੇ ਆਵਾਜਾਈ ਬੰਦ ਹੈ। ਸੂਬੇ 'ਚ ਮੀਂਹ, ਬਰਫਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸੈਂਕੜੇ ਸੜਕਾਂ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ, ਸ਼ਿਮਲਾ-ਰਾਮਪੁਰ ਅਤੇ ਸ਼ਿਮਲਾ-ਬਿਲਾਸਪੁਰ ਰਾਜਮਾਰਗ, ਰਾਜ ਮਾਰਗ ਸ਼ਿਮਲਾ-ਸੁੰਨੀ ਤੱਟਪਾਨੀ ਅਤੇ ਰਾਸ਼ਟਰੀ ਰਾਜਮਾਰਗ 705 (ਥੀਓਗ-ਹਟਕੋਟੀ) ਦੁਪਹਿਰ 12:00 ਵਜੇ ਤੱਕ ਬਹਾਲ ਕਰ ਦਿੱਤਾ ਗਿਆ। ਸਟੇਟ ਹਾਈਵੇ ਚੌਪਾਲ ਬੰਦ ਹੈ।
ਕਸ਼ਮੀਰ ਵਿੱਚ ਵੱਧ ਗਈਆਂ ਛੁੱਟੀਆਂ
ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 28 ਫਰਵਰੀ ਤੋਂ ਸਕੂਲ ਦੁਬਾਰਾ ਖੁੱਲ਼੍ਹਣੇ ਸਨ, ਪਰ ਹੁਣ ਲਗਾਤਾਰ 2 ਹਫਤਿਆਂ ਤੋਂ ਖਰਾਬ ਹੋਏ ਮੌਸਮ ਕਾਰਨ ਸਕੂਲਾਂ ਨੂੰ ਹਾਲੇ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸਕੂਲ ਹੁਣ ਮੌਸਮ ਦੁਬਾਰਾ ਸਹੀ ਹੋਣ ਤੋਂ ਬਾਅਦ ਹੀ ਖੋਲ੍ਹੇ ਜਾਣਗੇ।
ਕੁੱਖੋਂ ਜੰਮੀ ਧੀ ਬਣੀ ਹੈਵਾਨ! ਮਾਂ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ
NEXT STORY