ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਸ ਨਾਲ ਇਕ ਕਰਮਚਾਰੀ ਦੇ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਰੇਡੀਓ ਦੇ ਮੁੱਖ ਦਫਤਰ ਆਲ ਇੰਡੀਆ ਭਵਨ ਨੂੰ ਪ੍ਰਭਾਵ ਮੁਕਤ ਕੀਤਾ ਗਿਆ। ਕਰਮਚਾਰੀ ਆਖਿਰੀ ਵਾਰ 17 ਅਪ੍ਰੈਲ ਨੂੰ ਦਫਤਰ ਆਇਆ ਸੀ। ਕਰਮਚਾਰੀ ਨੂੰ 11 ਮਈ ਨੂੰ ਬੇਚੈਨੀ ਮਹਿਸੂਸ ਹੋਈ।
12 ਮਈ ਨੂੰ ਉਸ ਨੇ ਹਸਪਤਾਲ 'ਚ ਜਾਂਚ ਕਰਵਾਈ ਅਤੇ 13 ਮਈ ਨੂੰ ਉਸ ਦੇ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ। ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਉਹ ਬਾਹਰ ਕਿਤੇ ਵਾਇਰਸ ਦੀ ਚਪੇਟ 'ਚ ਆਇਆ ਹੋਵੇਗਾ। ਭਾਵਨ ਨੂੰ ਪ੍ਰਭਾਵ ਮੁਕਤ ਕਰਨ ਤੋਂ ਬਾਅਦ ਕੰਮ ਆਮ ਰੂਪ ਨਾਲ ਜਾਰੀ ਹੈ।
ਲੇਬਰ ਕਾਨੂੰਨ 'ਚ ਬਦਲਾਅ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
NEXT STORY