Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 26, 2026

    8:40:37 PM

  • cwg 2026 mirabai chanu wins gold medal

    CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ,...

  • ind vs zim team india s clean sweep over zimbabwe

    IND vs ZIM: ਟੀਮ ਇੰਡੀਆ ਦਾ ਜ਼ਿੰਬਾਬਵੇ 'ਤੇ 'ਕਲੀਨ...

  • pm modis big announcement for reforms in the examination

    ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ PM ਮੋਦੀ ਦਾ...

  • major incident punjabi man shot dead in canada

    ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ

BLOG News Punjabi(ਬਲਾਗ)

ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ

  • Edited By Anmol Tagra,
  • Updated: 25 Jul, 2026 06:30 PM
Blog
crude oil problem
  • Share
    • Facebook
    • Tumblr
    • Linkedin
    • Twitter
  • Comment

ਪੱਛਮੀ ਏਸ਼ੀਆਈ ਖਾੜੀ ਖੇਤਰ ਅਸਥਿਰਤਾ ਅਤੇ ਅਸੰਤੁਲਨ ਦੀ ਸਥਿਤੀ ’ਚ ਹੈ। ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਲਈ ਕੋਈ ਸਥਾਈ ਸਮਝੌਤਾ ਨਹੀਂ ਹੋ ਸਕਿਆ ਹੈ ਕਿਉਂਕਿ ਅਮਰੀਕਾ ਅਤੇ ਈਰਾਨ ਦੀਆਂ ਮੰਗਾਂ ਅਜੇ ਵੀ ਇਕ-ਦੂਜੇ ਤੋਂ ਬਹੁਤ ਵੱਖਰੀਆਂ ਹਨ। ਇਸ ਸਾਲ ਨਵੰਬਰ ’ਚ ਹੋਣ ਵਾਲੀਆਂ ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਤੁਲਨਾ ’ਚ ਜ਼ਿਆਦਾ ਪ੍ਰਭਾਵ ਹੈ। ਪੂਰਨ ਸਮਝੌਤੇ ਦੀ ਘਾਟ ’ਚ, ਝੜਪਾਂ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ, ਜੋ ਪੂਰਨ ਯੁੱਧ ਵੱਲ ਪਰਤਣ ਦੇ ਵਧਦੇ ਖ਼ਤਰੇ ’ਚ ਝਲਕਦੀ ਹੈ।

ਫਿਰ ਵੀ, ਇਸ ਉਮੀਦ ’ਤੇ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਆਈ ਕਿ ਆਰਜ਼ੀ ਜੰਗਬੰਦੀ ਤੋਂ ਪੂਰਨ ਸਮਝੌਤਾ ਹੋ ਜਾਵੇਗਾ ਅਤੇ ਤਣਾਅ ’ਚ ਹਾਲੀਆ ਵਾਧੇ ’ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ ਸੰਜਮੀ ਰਹੀ। ਵਿਕਾਸ ਅਤੇ ਮੁਦਰਾਸਫੀਤੀ ਪੱਖੋਂ ਸਮੁੱਚਾ ਆਰਥਿਕ ਪ੍ਰਭਾਵ ਤੁਲਨਾ ’ਚ ਘਟ ਰਿਹਾ ਹੈ। ਗਲੋਬਲ ਤੇਲ ਸਪਲਾਈ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਹੋਣ ਦੇ ਬਾਵਜੂਦ, 1970 ਦੇ ਦਹਾਕੇ ਦੇ ਤੇਲ ਸੰਕਟਾਂ ਦਾ ਪ੍ਰਭਾਵ ਕਿਤੇ ਜ਼ਿਆਦਾ ਸੀ।

ਈਰਾਨ ਦੀ ਰਣਨੀਤੀ ਤੇਲ ਦੇ ਹਥਿਆਰਬੰਦੀ ’ਤੇ ਕੇਂਦਰਿਤ ਹੈ, ਜਿਸ ਦਾ ਇਕ ਲੰਮਾ ਇਤਿਹਾਸ ਰਿਹਾ ਹੈ। ਕੁਝ ਇਤਿਹਾਸਕਾਰ ਦਲੀਲ ਦਿੰਦੇ ਹਨ ਕਿ ਪਹਿਲੇ ਵਿਸ਼ਵ ਯੁੱਧ ’ਚ ਜਰਮਨੀ ਦੀ ਹਾਰ ਦਾ ਇਕ ਕਾਰਨ ਇਹ ਸੀ ਕਿ ਮਿੱਤਰ ਦੇਸ਼ਾਂ ਵਲੋਂ ਲਗਾਈ ਗਈ ਸਮੁੰਦਰੀ ਨਾਕੇਬੰਦੀ ਕਾਰਨ ਉਸ ਨੂੰ ਤੇਲ ਨਹੀਂ ਮਿਲ ਰਿਹਾ ਸੀ। ਇਸੇ ਤਰ੍ਹਾਂ, ਜਪਾਨ ਨੇ ਪਰਲ ਹਾਰਬਰ ’ਚ ਅਮਰੀਕੀ ਬੇੜੇ ’ਤੇ ਹਮਲਾ ਕਰਨ ਦਾ ਘਾਤਕ ਫ਼ੈਸਲਾ ਇਸ ਲਈ ਲਿਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਰੂਜ਼ਵੈਲਟ ਦੇ ਪ੍ਰਸ਼ਾਸਨ ਵਲੋਂ ਚੀਨ ’ਤੇ ਹਮਲਾ ਕਰਨ ਕਾਰਨ ਉਸ ’ਤੇ ਤੇਲ ਦੀ ਪਾਬੰਦੀ ਲਗਾ ਦਿੱਤੀ ਸੀ ਅਤੇ ਸਟਾਲਿਨ ਨੇ ਬਾਅਦ ’ਚ ਦਾਅਵਾ ਕੀਤਾ ਕਿ ਨਾਜ਼ੀਆਂ ਦੀ ਦੂਜੀ ਵਿਸ਼ਵ ਜੰਗ ’ਚ ਹਾਰ ਇਸ ਲਈ ਹੋਈ ਕਿਉਂਕਿ ਸੋਵੀਅਤ ਸੰਘ ਨੇ ਧੁਰੀ ਸ਼ਕਤੀਆਂ ਨੂੰ ਕਾਕੇਸ਼ਸ ’ਚ ਤੇਲ ਖੇਤਰਾਂ ’ਤੇ ਕਬਜ਼ਾ ਕਰਨ ਤੋਂ ਰੋਕ ਦਿੱਤਾ ਸੀ।

1970 ਦੇ ਦਹਾਕੇ ਤੋਂ ਬਾਅਦ, ਓਪੇਕ ਉਤਪਾਦਕ ਦੇਸ਼ਾਂ ਨੇ ਮਹਿਸੂਸ ਕੀਤਾ ਕਿ ਤੇਲ ਦੀ ਹਥਿਆਰ ਵਜੋਂ ਵਰਤੋਂ ਕਰਨੀ ਉਲਟੀ ਪੈ ਸਕਦੀ ਹੈ। ਤੇਲ ਦੀਆਂ ਕੀਮਤਾਂ ’ਚ ਇੰਨਾ ਵੱਡਾ ਉਛਾਲ, ਜਿਸ ਨਾਲ ਗਲੋਬਲ ਮਹਿੰਗਾਈ ਅਤੇ ਆਰਥਿਕ ਸੰਕਟ ਪੈਦਾ ਹੋ ਜਾਵੇ, ਅੰਤ ’ਚ ਤੇਲ ਦੀ ਮੰਗ ਅਤੇ ਕੀਮਤਾਂ ’ਚ ਭਾਰੀ ਗਿਰਾਵਟ ਦਾ ਕਾਰਨ ਬਣੇਗਾ ਜਿਵੇਂ ਕਿ 1981-82 ’ਚ ਹੋਇਆ ਸੀ। ਇਸ ਲਈ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਵਰਗੇ ਕੁਝ ਜ਼ਿੰਮੇਵਾਰ ਦੇਸ਼ ਭੂ-ਸਿਆਸੀ ਝਟਕਿਆਂ ਕਾਰਨ ਤੇਲ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਣ ’ਤੇ ਸਪਲਾਈ ਵਧਾਉਣ ਲਈ ਤਿਆਰ ਅਤੇ ਸਮਰੱਥ ਰਹੇ ਹਨ।

ਇਸ ਤੋਂ ਇਲਾਵਾ 1970 ਦੇ ਦਹਾਕੇ ਤੋਂ ਊਰਜਾ ਸਮਰੱਥਾ ’ਚ ਹੋਈ ਤਰੱਕੀ ਕਾਰਨ ਉਤਪਾਦਨ ਅਤੇ ਖਪਤ ’ਚ ਦਰਾਮਦ ਕੀਤੇ ਤੇਲ ਦਾ ਹਿੱਸਾ ਘੱਟ ਹੁੰਦਾ ਜਾ ਰਹਾ ਹੈ। ਓਪੇਕ ਦੀ ਬਾਜ਼ਾਰ ਸ਼ਕਤੀ ’ਚ ਗਿਰਾਵਟ ਆਈ ਹੈ ਕਿਉਂਕਿ ਇਸ ਦੇ ਮੈਂਬਰਾਂ ਨੇ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਦੀ ਬਜਾਏ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ (ਸੰਯੁਕਤ ਅਰਬ ਅਮੀਰਾਤ ਹਾਲ ਹੀ ’ਚ ਇਸ ਤੋਂ ਅਲੱਗ ਹੋਇਆ ਹੈ) ਅਤੇ ਸਪਲਾਈ ਦੇ ਨਵੇਂ ਸੋਮੇ ਸਾਹਮਣੇ ਆਏ ਹਨ, ਵਿਸ਼ੇਸ਼ ਤੌਰ ’ਤੇ ਅਮਰੀਕਾ ’ਚ ਸ਼ੈੱਲ ਊਰਜਾ ਕ੍ਰਾਂਤੀ ਤੋਂ ਬਾਅਦ।

1970 ਦੇ ਦਹਾਕੇ ਦੇ ਆਰਥਿਕ ਸੰਕਟਾਂ ਤੋਂ ਬਾਅਦ, ਅਮਰੀਕਾ, ਯੂਰਪ, ਚੀਨ ਅਤੇ ਜਪਾਨ ਸਮੇਤ ਮੁੱਖ ਤੇਲ ਖਪਤਕਾਰਾਂ ਨੇ ਰਣਨੀਤਕ ਪੈਟਰੋਲੀਅਮ ਭੰਡਾਰ ਵੀ ਜਮ੍ਹਾ ਕਰ ਲਏ ਸਨ, ਜਿਨ੍ਹਾਂ ਨੂੰ ਕੀਮਤਾਂ ’ਚ ਉਛਾਲ ਆਉਣ ’ਤੇ ਵਰਤਿਆ ਜਾ ਸਕਦਾ ਸੀ (ਜੋ ਇਸ ਸਾਲ ਮਜ਼ਬੂਤੀ ਦਾ ਇਕ ਮੁੱਖ ਸੋਮਾ ਰਿਹਾ)। ਤੇਲ ਦੇ ਬਦਲ—ਕੁਦਰਤੀ ਗੈਸ, ਨਵਿਆਉਣਯੋਗ ਊਰਜਾ ਅਤੇ ਨਵੇਂ ਸੁਰੱਖਿਅਤ ਮੌਡਿਊਲਰ ਪ੍ਰਮਾਣੂ ਰਿਐਕਟਰ ਨੇ ਪ੍ਰਸਿੱਧੀ ਅਤੇ ਬਾਜ਼ਾਰ ਹਿੱਸੇਦਾਰੀ ਹਾਸਲ ਕਰ ਲਈ ਹੈ। ਭਵਿੱਖ ’ਚ, ਊਰਜਾ ਦੀ ਗਲੋਬਲ ਮੰਗ ਦਾ ਇਕ ਵਧਦਾ ਹੋਇਆ ਹਿੱਸਾ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦੇ ਮਾਧਿਅਮ ਨਾਲ ਅਜਿਹੀ ਬਿਜਲੀ ਤੋਂ ਪੂਰਾ ਕੀਤਾ ਜਾਵੇਗਾ ਜਿਸ ਦਾ ਉਤਪਾਦਨ ਤੇਲ ਤੋਂ ਬਿਨਾਂ ਕੀਤਾ ਜਾ ਸਕਦਾ ਹੈ।

ਨਾਲ ਹੀ, ਤੇਲ ਸੰਕਟਾਂ ਪ੍ਰਤੀ ਮਿਆਰੀ ਵਿਆਪਕ ਨੀਤੀਗਤ ਪ੍ਰਤੀਕਿਰਿਆ (ਸਰਕਾਰੀ ਖਜ਼ਾਨਾ ਅਤੇ ਕਰੰਸੀ ਦੋਵੇਂ) ’ਚ ਸੁਧਾਰ ਹੋਇਆ ਹੈ, ਜਿਸ ਨਾਲ ਮਹਿੰਗਾਈ ਦੀਆਂ ਉਮੀਦਾਂ ’ਚ 1970 ਦੇ ਦਹਾਕੇ ਵਰਗੀ ਅਸਥਿਰਤਾ ਨੂੰ ਰੋਕਣ ’ਚ ਮਦਦ ਮਿਲੀ ਹੈ ਅਤੇ ਅੰਸ਼ਿਕ ਤੌਰ ’ਤੇ ਇਨ੍ਹਾਂ ਹੀ ਕਾਰਕਾਂ ਦੇ ਨਤੀਜੇ ਵਜੋਂ, ਤੇਲ ਸੰਕਟ 1970 ਦੇ ਦਹਾਕੇ ਦੇ ਸੰਕਟਾਂ ਦੀ ਤੁਲਨਾ ’ਚ ਘੱਟ ਲੰਬੇ ਸਮੇਂ ਦੇ ਅਤੇ ਘੱਟ ਸਮੇਂ ਤੱਕ ਚੱਲਣ ਵਾਲੇ ਹੋ ਗਏ ਹਨ, ਜੋ ਲਗਭਗ ਇਕ ਦਹਾਕੇ ਤੱਕ ਚੱਲੇ ਸਨ। 1990-91 ਦਾ ਤੇਲ ਸੰਕਟ ਨੌਂ ਮਹੀਨੇ ਚੱਲਿਆ, 2000-01 ਦਾ ਸੰਕਟ ਉਸ ਤੋਂ ਵੀ ਘੱਟ ਸਮੇਂ ਤੱਕ ਚੱਲਿਆ ਅਤੇ ਪਿਛਲੇ ਸਾਲ ਦੇ 12 ਦਿਨਾ ਜੰਗ ਤੋਂ ਬਾਅਦ ਦਾ ਸੰਕਟ ਸਿਰਫ ਕੁਝ ਹਫ਼ਤਿਆਂ ਤੱਕ ਹੀ ਰਿਹਾ।

ਅੰਤ ’ਚ, ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਦ੍ਰਿਸ਼ਾਂ ਦੇ ਉਲਟ, ਜਿਨ੍ਹਾਂ ’ਚ ਮੈਕਰੋ ਅਤੇ ਬਾਜ਼ਾਰ ਦੇ ਰੁਝਾਨ ਤੇਲ ਸੰਕਟ ਤੋਂ ਪ੍ਰਭਾਵਿਤ ਸਨ ਅਤੇ ਜਿਸ ਦੇ ਨਤੀਜੇ ਵਜੋਂ ਕੁੱਲ ਸਪਲਾਈ ’ਚ ਨਕਾਰਾਤਮਕ ਗਿਰਾਵਟ ਆਈ ਸੀ, ਮੌਜੂਦਾ ਸਥਿਤੀ ’ਚ, ਏ.ਆਈ. ਨਿਵੇਸ਼ ’ਚ ਤੇਜ਼ੀ ਦੇ ਰੂਪ ’ਚ ਇਕ ਲੰਮੇ ਸਮੇਂ ਦੀ ਉਸਾਰੂ ਕੁੱਲ ਸਪਲਾਈ ’ਚ ਗਿਰਾਵਟ ਦੇਖੀ ਜਾ ਰਹੀ ਹੈ। ਤਕਨਾਲੋਜੀ ਉਦਯੋਗ ਦੇ ਅਨੁਕੂਲ ਮਾਹੌਲ ਨਾਲ ਕਈ ਦੇਸ਼ਾਂ ਅਤੇ ਖੇਤਰਾਂ ’ਚ ਮਜ਼ਬੂਤ ਵਿਕਾਸ ਅਤੇ ਘੱਟ ਮਹਿੰਗਾਈ ਨੂੰ ਹੱਲਾਸ਼ੇਰੀ ਮਿਲ ਰਹੀ ਹੈ, ਇਹੀ ਕਾਰਨ ਹੈ ਕਿ ਇਸ ਬਸੰਤ ’ਚ ਜਦੋਂ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਸੀ, ਉਦੋਂ ਵੀ ਅਮਰੀਕੀ ਸ਼ੇਅਰ ਬਾਜ਼ਾਰ ਨਵੇਂ ਉੱਚ ਪੱਧਰ ’ਤੇ ਪਹੁੰਚ ਗਏ ਸਨ। ਹਾਲਾਂਕਿ ਜੁਲਾਈ ’ਚ ਨਵੇਂ ਸਿਰੇ ਤੋਂ ਸ਼ੁਰੂ ਹੋਈਆਂ ਦੁਸ਼ਮਣੀਆਂ ਤੋਂ ਬਾਅਦ ਇਸ ’ਚ ਕੁਝ ਸੁਧਾਰ ਹੋਇਆ ਹੈ ਪਰ ਇਹ ਮਾਮੂਲੀ ਹੀ ਰਿਹਾ ਹੈ।

ਬੇਸ਼ੱਕ, ਜੇਕਰ ਇਹ ਝੜਪਾਂ ਵੱਡੇ ਪੱਧਰ ’ਤੇ ਜੰਗ ’ਚ ਤਬਦੀਲ ਹੋ ਜਾਂਦੀਆਂ ਹਨ, ਤਾਂ ਆਰਥਿਕ ਸਿੱਟੇ ਅਤੇ ਬਾਜ਼ਾਰ ’ਤੇ ਇਸ ਦਾ ਅਸਰ ਹੋਰ ਵੀ ਗੰਭੀਰ ਹੋ ਸਕਦਾ ਹੈ। ਲੰਮੇ ਸਮੇਂ ਤੱਕ ਚੱਲਣ ਵਾਲੇ ਇਸ ਸੰਘਰਸ਼ ਨਾਲ ਮਹਿੰਗਾਈ ਅਤੇ ਆਰਥਿਕ ਮੰਦੀ ਦਾ ਖ਼ਤਰਾ ਵਧ ਸਕਦਾ ਹੈ।

— ਨੌਰੀਅਲ ਰੌਬਿਨੀ

  • Crude Oil
  • Oil Crisis

ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼

NEXT STORY

Stories You May Like

  • before withdrawing money from atm crisis may increase
    ATM ਤੋਂ ਪੈਸੇ ਕਢਵਾਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ; ਇਸ ਕਾਰਨ ਵਧ ਸਕਦਾ ਹੈ ਸੰਕਟ
  • crisis in the red sea deepens  oil supplies may be affected
    ਲਾਲ ਸਾਗਰ ’ਤੇ ਸੰਕਟ ਡੂੰਘਾ ਹੋਇਆ ਤਾਂ ਭਾਰਤ ਦੀ ਵਧੇਗੀ ਟੈਨਸ਼ਨ, ਤੇਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ!
  • supreme court  cyber   fraud  fir  state
    ਸਾਈਬਰ ਧੋਖਾਦੇਹੀ ਵਧ ਰਹੀ, ਇਸ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ : ਸੁਪਰੀਮ ਕੋਰਟ
  • forced marriages
    ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
  • power crisis deepens in punjab dozens of villages plunged into darkness
    ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
  • the craze for weight loss drugs has subsided
    ਭਾਰ ਘਟਾਉਣ ਵਾਲੀਆਂ ਦਵਾਈਆਂ ਦਾ ਕ੍ਰੇਜ਼ ਹੋਇਆ ਘੱਟ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
  • flipkart ordered to compensate shopkeeper
    iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ
  • devotion and responsibility
    ਧਾਰਮਿਕ ਦੇਸ਼ ਅਤੇ ਆਸਥਾ ਦਾ ਹੜ੍ਹ ਪਰ ਕਿਸੇ ਦੀ ਜ਼ਿੰਮੇਵਾਰੀ ਨਹੀਂ
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
  • minor girl living in the neighborhood kidnapped  case registered
    ਗੁਆਂਢ 'ਚ ਰਹਿੰਦੀ ਨਾਬਾਲਗਾ ਨੂੰ ਕੀਤਾ ਅਗਵਾ, ਕੇਸ ਦਰਜ
  • punjab weather update
    ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਨਵੀਂ ਭਵਿੱਖਬਾਣੀ! ਜਾਣੋ ਤੁਹਾਡੇ ਇਲਾਕੇ 'ਚ ਕਿਹੋ...
Trending
Ek Nazar
cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • self dependent india
      ਉੱਦਮੀ ਕਰ ਰਹੇ ਆਤਮਨਿਰਭਰ ਭਾਰਤ ਦਾ ਨਿਰਮਾਣ
    • social media has emerged as a major source of information
      ‘ਸੋਸ਼ਲ ਮੀਡੀਆ’ ਜਾਣਕਾਰੀ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਉੱਭਰਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +