ਨਵੀਂ ਦਿੱਲੀ (ਏਜੰਸੀ)- ਸੰਸਦ ਨੇ ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਇਕਮਾਤਰ ਅਤੇ ਸਥਾਈ ਰਾਜਧਾਨੀ ਨਾਲ ਜੁੜੇ ਬਿੱਲ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਰਾਜ ਸਭਾ ਨੇ ਆਂਧਰਾ ਪ੍ਰਦੇਸ਼ ਪੁਨਰ ਗਠਨ (ਸੋਧ) ਬਿੱਲ, 2026 ਨੂੰ ਆਵਾਜ਼ ਵੋਟ ਨਾਲ ਪਾਸ ਕੀਤਾ, ਜਦੋਂ ਕਿ ਲੋਕ ਸਭਾ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਸੀ। ਇਹ ਬਿੱਲ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਅਤੇ ਰਾਜ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਮਹੱਤਵਪੂਰਨ ਰਾਜਧਾਨੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਚਰਚਾ ਦਾ ਜਵਾਬ ਦਿੰਦੇ ਹੋਏ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ 28 ਮਾਰਚ 2026 ਨੂੰ ਰਾਜ ਵਿਧਾਨ ਸਭਾ ਨੇ ਕੇਂਦਰ ਸਰਕਾਰ ਤੋਂ ਅਮਰਾਵਤੀ ਨੂੰ ਕਾਨੂੰਨੀ ਤੌਰ 'ਤੇ ਰਾਜਧਾਨੀ ਐਲਾਨ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ। ਉਸੇ ਨੂੰ ਪ੍ਰਭਾਵੀ ਬਣਾਉਣ ਲਈ ਆਂਧਰਾ ਪ੍ਰਦੇਸ਼ ਪੁਨਰ ਗਠਨ ਐਕਟ, 2014 'ਚ ਸੋਧ ਕੀਤਾ ਗਿਆ ਹੈ।
ਬਿੱਲ ਅਨੁਸਾਰ, ਕਾਨੂੰਨ ਲਾਗੂ ਹੋਣ ਤੋਂ ਬਾਅਦ ਅਮਰਾਵਤੀ ਨੂੰ 2 ਜੂਨ 2024 ਤੋਂ ਹੀ ਰਾਜ ਦੀ ਰਾਜਧਾਨੀ ਮੰਨਿਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਰਾਜਧਾਨੀ ਨੂੰ ਲੈ ਕੇ ਕਾਨੂੰਨੀ ਸਪੱਸ਼ਟਤਾ ਆਵੇਗੀ। ਚਰਚਾ ਦੌਰਾਨ ਕਈ ਦਲਾਂ ਦੇ ਨੇਤਾਵਾਂ ਨੇ ਆਪਣੇ ਵਿਚਾਰ ਰੱਖੇ। ਕਾਂਗਰਸ ਦੀ ਰੇਨੂੰਕਾ ਚੌਧਰੀ ਨੇ ਆਂਧਰਾ ਪ੍ਰਦੇਸ਼ ਨਾਲ ਜੁੜੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ, ਉੱਥੇ ਹੀ ਤੇਦੇਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਮਮੋਹਨ ਨਾਇਡੂ ਨੇ ਇਸ ਨੂੰ ਰਾਜ ਦੇ ਵਿਕਾਸ ਵੱਲ ਇਤਿਹਾਸਕ ਕਦਮ ਦੱਸਿਆ। ਬਿੱਲ ਪਾਸ ਹੋਣ ਮਗਰੋਂ ਰਾਜ ਸਭਾ ਦੇ ਸਪੀਕਰ ਸੀਪੀ ਰਾਧਾਕ੍ਰਇਸ਼ਨਨ ਨੇ ਸਦਨ ਅਤੇ ਦੇਸ਼ ਵਲੋਂ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਨਵੀਂ ਰਾਜਧਾਨੀ ਲਈ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਲਾਸਪੁਰ 'ਚ ਅਣਪਛਾਤੇ ਬਦਮਾਸ਼ ਨੇ ਕਾਰ ਨੂੰ ਲਾਈ ਅੱਗ, CCTV ਫੁਟੇਜ ਆਈ ਸਾਹਮਣੇ
NEXT STORY