ਜੰਮੂ- ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਵੀ ਅਮਰਨਾਥ ਯਾਤਰਾ ਰੱਦ ਕਰਨੀ ਪਈ। ਸ਼ਿਵ ਭਗਤ ਮਾਯੂਸ ਨਾ ਹੋਣ ਕਿਉਂਕਿ ਅਮਰਨਾਥ ਸ਼ਰਾਈਨ ਬੋਰਡ ਵਲੋਂ ਆਨਲਾਈਨ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਜ਼ਰੀਏ ਹੁਣ ਸ਼ਿਵ ਭਗਤ ਡਿਜ਼ੀਟਲ ਮਾਧਿਅਮ ਜ਼ਰੀਏ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਸਕਣਗੇ। ਬਾਬਾ ਬਰਫ਼ਾਨੀ ਦੇ ਦਰਬਾਰ ’ਚ ਹਾਜ਼ਰੀ ਲਾਉਣ ਵਿਚ ਅਸਮਰੱਥ ਦੇਸ਼-ਵਿਦੇਸ਼ ਦੇ ਲੱਖਾਂ ਭਗਤਾਂ ਨੂੰ ਹੁਣ ਘਰ ਬੈਠੇ ਪੂਜਾ ’ਚ ਸ਼ਾਮਲ ਹੋਣ ਦੇ ਨਾਲ-ਨਾਲ ਪ੍ਰਸਾਦ ਲੈਣ ਦਾ ਸੌਭਾਗ ਮਿਲੇਗਾ।ਅਮਰਨਾਥ ਸ਼ਰਾਈਨ ਬੋਰਡ ਆਨਲਾਈਨ ਬੁਕਿੰਗ ਕਰਾਉਣ ਵਾਲੇ ਭਗਤਾਂ ਦੇ ਨਾਂ ਨਾਲ ਵਰਚੂਅਲ ਪੂਜਾ ਕਰਵਾਏਗਾ। ਉਸ ’ਚ ਬਕਾਇਦਾ ਭਗਤ ਦੇ ਨਾਂ ਦਾ ਜ਼ਿਕਰ ਹੋਵੇਗਾ। ਪ੍ਰਸਾਦ 48 ਘੰਟਿਆਂ ਵਿਚ ਸ਼ਿਵ ਭਗਤਾਂ ਦੇ ਘਰ ਪਹੁੰਚ ਜਾਵੇਗਾ।
ਪੂਜਾ ਅਤੇ ਹਵਨ ਡਿਜ਼ੀਟਲ ਹੋਣਗੇ—
ਓਧਰ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਅਮਰਨਾਥ ਸ਼ਰਾਈਨ ਬੋਰਡ ਦੀਆਂ ਇਨ੍ਹਾਂ ਆਨਲਾਈਨ ਸੇਵਾਵਾਂ ਦੀ ਸ਼ੁਰੂਆਤ ਕਾਰਨ ਹੁਣ ਦੁਨੀਆ ਭਰ ’ਚ ਭਗਵਾਨ ਸ਼ਿਵ ਦੇ ਭਗਤ ਪਵਿੱਤਰ ਗੁਫ਼ਾ ’ਚ ਹੋਣ ਵਾਲੀ ਪੂਜਾ ਅਤੇ ਹਵਨ ’ਚ ਡਿਜ਼ੀਟਲ ਮਾਧਿਅਮ ਜ਼ਰੀਏ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲ ਤਹਿਤ ਭਗਤਾਂ ਨੂੰ ਆਨਲਾਈਨ ਪ੍ਰਸਾਦ ਬੁਕਿੰਗ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਬੋਰਡ ਦੀ ਵੈੱਬਸਾਈਟ ’ਤੇ ‘ਬੁਕ ਆਨਲਾਈਨ ਪੂਜਾ/ਹਵਨ/ਪ੍ਰਸਾਦ’ ਪੇਜ਼ ’ਤੇ ਜਾ ਕੇ ਅਤੇ ਬੋਰਡ ਦੇ ਮੋਬਾਇਲ ਐਪਲੀਕੇਸ਼ਨ ਦੇ ਮਾਧਿਅਮ ਤੋਂ ਆਨਲਾਈਨ ਸੇਵਾ ਬੁਕ ਕਰਵਾਈ ਜਾ ਸਕਦੀ ਹੈ।
ਡਿਜ਼ੀਟਲ ਪੂਜਾ ਦਾ ਬਿਓਰਾ—
ਡਿਜ਼ੀਟਲ ਯਾਨੀ ਕਿ ਵਰਚੂਅਲ ਪੂਜਾ ਲਈ 1100 ਰੁਪਏ, ਪ੍ਰਸਾਦ ਬੁਕ ਕਰਾਉਣ ਲਈ 1100 ਰੁਪਏ (ਅਮਰਨਾਥ ਜੀ ਦੇ 10 ਗ੍ਰਾਮ ਚਾਂਦੀ ਦੇ ਸਿੱਕੇ ਨਾਲ) ਪ੍ਰਸਾਦ ਬੁਕ ਕਰਾਉਣ ਲਈ 2100 ਰੁਪਏ (10 ਗ੍ਰਾਮ ਅਮਰਨਾਥ ਜੀ ਦੇ ਚਾਂਦੀ ਦੇ ਸਿੱਕੇ ਨਾਲ) ਅਤੇ ਵਿਸ਼ੇਸ਼ ਪੂਜਾ ਲਈ 5100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਭਗਤਾਂ ਲਈ ਜਿਓ ਮੀਟ ਐਪਲੀਕੇਸ਼ਨ
ਭਗਤਾਂ ਨੂੰ ਜਿਓ ਮੀਟ ਐਪਲੀਕੇਸ਼ਨ ਨਾਲ ਜੋੜ ਕੇ ਵਿਸ਼ੇਸ਼ ਵਰਚੂਅਲ ਪੂਜਾ ਅਤੇ ਸਹੂਲਤ ਦਿੱਤੀ ਜਾਵੇਗੀ। ਡਾਕ ਮਹਿਕਮੇ ਵਲੋਂ 48 ਘੰਟਿਆਂ ਦੇ ਅੰਦਰ ਭਗਤ ਦੇ ਘਰ ਤੱਕ ਪ੍ਰਸਾਦ ਪਹੁੰਚਾਇਆ ਜਾਵੇਗਾ। ਬੁਕਿੰਗ ਹੋ ਜਾਣ ’ਤੇ ਸ਼ਰਾਈਨ ਬੋਰਡ ਵਲੋਂ ਭਗਤ ਦੇ ਰਜਿਸਟਰਡ ਮੋਬਾਇਲ ਨੰਬਰ, ਈਮੇਲ ਆਈਡੀ ’ਤੇ ਲਿੰਕ ਅਤੇ ਤਾਰੀਖ਼/ਸਮੇਂ ਲਈ ਸੂਚਿਤ ਕੀਤਾ ਜਾਵੇਗਾ।
ਲਾਪਰਵਾਹ ਹੋ ਕੇ ਘੁੰਮਣਾ ਬੰਦ ਕਰਨ ਲੋਕ ਨਹੀਂ ਤਾਂ ਮੁੜ ਲੱਗੇਗੀ ਤਾਲਾਬੰਦੀ!: ਕੇਂਦਰ
NEXT STORY