ਨਵੀਂ ਦਿੱਲੀ– ਕੋਰੋਨਾ ਦੀ ਵਿਨਾਸ਼ਕਾਰੀ ਦੂਜੀ ਲਹਿਰ ਤੋਂ ਬਾਅਦ ਮਾਮਲੇ ਘੱਟ ਹੁੰਦੇ ਹੀ ਲੋਕ ਲਾਪਰਵਾਹ ਹੋ ਕੇ ਘੁੰਮਣ ਨਿਕਲ ਪਏ ਹਨ। ਸ਼ਿਮਲਾ, ਮਨਾਲੀ ਅਤੇ ਮੁੰਬਈ ਦੀ ਦਾਦਰ ਮਾਰਕੀਟ ਦੀਆਂ ਤਸਵੀਰਾਂ ਇਸ ਲਾਪਰਵਾਹੀ ਦੀ ਕਹਾਣੀ ਖੂਬ ਬਿਆਨ ਕਰ ਰਹੀਆਂ ਹਨ। ਇਸ ਵਿਚਕਾਰ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ, ਲੋਕ ਜੇਕਰ ਸਾਵਧਾਨੀ ਨਹੀਂ ਵਰਤਨਗੇ ਅਤੇ ਕੋਰੋਨਾ ਨਿਯਮਾਂ ਦਾ ਪਾਲਨ ਨਹੀਂ ਕਰਨਗੇ ਤਾਂ ਛੋਟ ਖਤਮ ਕਰ ਦਿੱਤੀ ਜਾਵੇਗੀ।
ਕੇਂਦਰੀ ਸਿਹਤ ਮੰਤਰਾਲਾ ਦੇ ਸਕੱਤਰ ਲਵ ਕੁਮਾਰ ਅਗਰਵਾਲ ਨੇ ਕਿਹਾ ਕਿ ਜੇਕਰ ਲੋਕਾਂ ਦੇ ਵਿਵਹਾਰ ’ਚ ਬਦਲਾਅ ਨਹੀਂ ਆਇਆ ਤਾਂ ਹਾਲਾਤ ਵਿਗੜ ਸਕਦੇ ਹਨ। ਕੋਰੋਨਾ ਘੱਟ ਹੋਇਆ ਹੈ, ਖਤਮ ਨਹੀਂ। ਇਕ ਆਨਲਾਈਨ ਸਰਵੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ 87 ਫੀਸਦੀ ਲੋਕਾਂ ਨੇ ਸਵਿਕਾਰ ਕੀਤਾ ਹੈ ਕਿ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਨ ਸਹੀ ਢੰਗ ਨਾਲ ਨਹੀਂ ਹੋ ਰਿਹਾ। 69 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਮਾਸਕ ਦਾ ਸਹੀ ਇਸਤੇਮਾਲ ਨਹੀਂ ਕਰ ਰਹੇ। 83 ਫੀਸਦੀ ਨੇ ਇਹ ਵੀ ਸਵਿਕਾਰ ਕੀਤਾ ਹੈ ਕਿ ਯਾਤਰਾ ਦੌਰਾਨ ਨਿਯਮਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ।
9 ਏਸ਼ੀਆਈ ਸ਼ੇਰਾਂ ’ਚ ਮਿਲਿਆ ਡੈਲਟਾ, ਦੋ ਦੀ ਮੌਤ
ਚੇਨਈ ਦੇ ਅਰਿਗਨਾਰ ਅੰਨਾ ਜੂਲਾਜਿਕਲ ਪਾਰਕ ’ਚ 9 ਏਸ਼ੀਆਈ ਸ਼ੇਰਾਂ ’ਚ ਕੋਰੋਨਾ ਦਾ ਡੈਲਟਾ ਵੇਰੀਐਂਟ ਮਿਲਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚੋਂ ਦੋ ਸ਼ੇਰਾਂ ਦੀ ਮੌਤ ਵੀ ਹੋ ਚੁੱਕੀ ਹੈ। ਨੀਲਾ ਅਤੇ ਪਥਬਨਾਥਨ ਨਾਂ ਦੇ ਸ਼ੇਰ-ਸ਼ੇਰਨੀ ਦੀ ਮੌਤ ਬੀਤੀ 3 ਅਤੇ 16 ਜੂਨ ਨੂੰ ਹੋਈ।
ਅਲਰਟ: 6 ਹੋਰ ਜ਼ਿਲ੍ਹਿਆਂ ’ਚ ਇਨਫੈਕਸ਼ਨ ਦੀ ਦਰ 10 ਫੀਸਦੀ ਤੋਂ ਪਾਰ
ਬੀਤੇ ਇਕ ਹਫਤੇ ’ਚ 6 ਹੋਰ ਜ਼ਿਲ੍ਹਿਆ ਦੀ ਪਛਾਣ ਹੋਈ ਹੈ ਜਿਥੇ ਇਨਫੈਕਸ਼ਨ ਦੀ ਦਰ 10 ਫੀਸਦੀ ਤੋਂ ਵੀ ਜ਼ਿਆਦਾ ਪਹੁੰਚ ਗਈ ਹੈ। ਸਭ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਜ਼ਿਲ੍ਹਿਆਂ ਦੀ ਕੁੱਲ ਗਿਣਤੀ 77 ਹੋ ਗਈ ਹੈ। 29 ਜੂਨ ਤਕ ਦੇਸ਼ ਦੇ 71 ਜ਼ਿਲ੍ਹਿਆਂ ’ਚ ਰੋਜ਼ਾਨਾ 10 ਫੀਸਦੀ ਤੋਂ ਜ਼ਿਆਦਾ ਮਾਮਲੇ ਮਿਲ ਰਹੇ ਸਨ। ਮੰਤਰਾਲਾ ਨੂੰ ਸ਼ੱਕ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦਾ ਅਸਰ ਕਿਤੇ ਦੇਸ਼ ਦੇ ਦੂਜਾ ਸੂਬਿਆਂ ਜਾਂ ਜ਼ਿਲ੍ਹਿਆਂ ’ਤੇ ਨਾ ਪਵੇ।
ਰੇਲਵੇ ’ਚ ਸਟੇਸ਼ਨ ਮਾਸਟਰ ਦੇ ਅਹੁਦੇ ’ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
NEXT STORY